ਨਾੜ ਨੂੰ ਲੱਗੀ ਅੱਗ : ਸੈਂਕੜੇ ਟਰਾਲੀਆਂ ਸਟੋਰ ਕੀਤੀ 6 ਲੱਖ ਰੁਪਏ ਦੀ ਤੂੜੀ ਸੜ ਕੇ ਸੁਆਹ

04/30/2022 10:22:59 AM

ਗੁਰੂਹਰਸਹਾਏ (ਮਨਜੀਤ) : ਵੀਰਵਾਰ ਨੂੰ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡਾਂ ’ਚ ਕਣਕ ਦੇ ਨਾੜ ਨੂੰ ਲੱਗੀ ਅੱਗੇ ਇਲਾਕੇ ਭਰ ’ਚ ਫੈਲਣ ਕਾਰਨ ਹਜ਼ਾਰ ਏਕੜ ਕਣਕ ਦੇ ਨਾੜ ਸਣੇ ਖੇਤਾਂ ’ਚ ਸਟੋਰ ਕੀਤੀ ਤੂੜ ਸਣੇ ਪਸ਼ੂ ਚਾਰਾ ਆਦਿ ਸਡ਼ ਕੇ ਸੁਆਹ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕੇ ਗੁਰੂਹਰਸਹਾਏ ਦੇ ਪਿੰਡ ਰੱਤੇ ਵਾਲਾ ਦੇ ਕਿਸਾਨ ਨੇਨਾ ਰਾਮ ਪੁੱਤਰ ਮੋਤੀ ਰਾਮ ਨੇ ਦੱਸਿਆ ਕਿ ਉਹ ਹਰ ਸਾਲ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਪਾਸੋਂ ਕਣਕ ਦਾ ਨਾਡ਼ ਮੁੱਲ ਲੈ ਕੇ ਤੂੜੀ ਬਣਾ ਕੇ ਪਸ਼ੂ ਪਾਲਕਾਂ ਨੂੰ ਅੱਗੇ ਵੇਚਦਾ ਹੈ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਉਸ ਨੇ ਅੱਗੇ ਦੱਸਿਆ ਕਿ ਉਸ ਦੇ ਵੱਲੋਂ ਪਿੰਡ ਚੱਕ ਮਹੰਤਾ ਵਾਲਾ ਅਤੇ ਠਠੇਰਾ ਦੇ ਰਕਬੇ ’ਚ ਕਣਕ ਦਾ ਨਾੜ ਮੁੱਲ ਲੈ ਕੇ ਤੂੜੀ ਬਣਾਉਣ ਲਈ ਰੱਖਿਆ ਹੋਇਆ ਸੀ ਅਤੇ ਅਚਾਨਕ ਇਲਾਕੇ ਅੰਦਰ ਫੈਲੀ ਅੱਗ ਪਿੰਡ ਚੱਕ ਮਹੰਤਾ ਵਾਲਾ ਅਤੇ ਠਠੇਰਾ ਦੇ ਰਕਬੇ ’ਚ ਪੁੱਜਣ ਦੇ ਨਾਲ ਉਸ ਦੇ ਵੱਲੋਂ ਸਟੋਰ ਕੀਤੀ ਸੈਕੜੇ ਟਰਾਲੀਆਂ ਤੂੜੀ ਅੱਗ ਦੀ ਚਪੇਟ ’ਚ ਆਉਣ ਕਾਰਨ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਨੇ ਕਿਹਾ ਕਿ ਪਿੰਡ ਵਾਸੀਆਂ ਤੇ ਹੋਰਨਾਂ ਲੋਕਾਂ ਦੇ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਅੱਗ ’ਤੇ ਕਾਬੂ ਨਹੀ ਪਾਇਆ ਜਾ ਸਕਿਆ ਅਤੇ ਇਸ ਅੱਗ ਦੇ ਕਾਰਨ ਉਸ ਦੇ ਨਾੜ ਸਣੇ 6 ਲੱਖ ਰੁਪਏ ਦੀ ਤੂੜੀ ਸੜਨ ਨਾਲ ਨੁਕਸਾਨ ਸਹਿਣ ਕਰਨਾ ਪਿਆ ਹੈ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਉਸ ਨੇ ਕਿਹਾ ਕਿ ਉਹ ਹੱਥ ਤੋਂ ਅੰਗਹੀਣ ਹੈ ਤੇ ਉਹ ਹਰ ਸਾਲ ਨਾੜ ਮੁੱਲ ਲੈ ਕੇ ਤੂੜੀ ਬਣਾ ਕੇ ਅੱਗੇ ਵੇਚਦਾ ਹੈ ਅਤੇ ਜਿਸ ਦੇ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਪੀੜਤ ਕਿਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਾਰੀ ਕਰਵਾ ਕੇ ਉਸ ਨੂੰ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News