ਹਗ-ਡੇ : ਗਲੇ ਲਾਉਣ ਨਾਲ ਪਿਆਰ ਦੇ ਨਾਲ-ਨਾਲ ਵਧਦੀ ਹੈ ਨਜ਼ਦੀਕੀ

02/12/2021 1:59:53 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਹਮ ਕੋ ਹਮੀ ਸੇ ਚੁਰਾ ਲੋ, ਦਿਲ ਮੇਂ ਕਹੀਂ ਤੁਮ ਛੁਪਾ ਲੋ, ਹਮ ਅਕੇਲੇ ਨਾ ਹੋ ਜਾਏ, ਦੂਰ ਤੁਮਸੇ ਨਾ ਹੋ ਜਾਏਂ, ਪਾਸ ਆਓ ਗਲੇ ਸੇ ਲਗਾ ਲੋ ..। ਵੈਲਨਟਾਈਨ ਵੀਕ ਦਾ ਛੇਵਾਂ ਦਿਨ ਹਗ-ਡੇ ਭਾਵ ਜਾਦੂ ਦੀ ਝੱਪੀ। ਵੈਸੇ ਤਾਂ ਪ੍ਰੇਮੀਆਂ ਨੂੰ ਪਿਆਰ ਕਰਨ, ਲੜਣ, ਗਲੇ ਲਾਉਣ ਅਤੇ ਇਸ਼ਕ-ਏ ਇਜ਼ਹਾਰ ਕਰਨ ਲਈ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਪਰ ਹਗ-ਡੇ ’ਤੇ ਤੁਸੀਂ ਬੇਝਿਜਕ ਆਪਣੇ ਸਾਥੀ ਨੂੰ ਆਪਣੀ ਫੀਲਿੰਗਜ ਨੂੰ ਬਿਆਨ ਕਰ ਸਕਦੇ ਹੋ। ਹਗ ਦਾ ਮਤਲਬ ਹੁੰਦਾ ਹੈ ਗਲੇ ਲਾਉਣਾ ਜਾਂ ਬਾਹਾਂ ’ਚ ਭਰਨਾ। ਹਗ-ਡੇ ਵੈਲਨਟਾਈਨ ਵੀਕ ਦਾ ਬਹੁਤ ਖ਼ਾਸ ਦਿਨ ਹੁੰਦਾ ਹੈ। ਪਿਆਰ ਕਰਨ ਵਾਲਿਆਂ ਲਈ ਇਹ ਦਿਨ ਬਹੁਤ ਹੀ ਖ਼ਾਸ ਦਿਨ ਹੁੰਦਾ ਹੈ, ਕਿਉਂਕਿ ਇਸ ਦਿਨ ਸਾਰੇ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਗਲੇ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਦੀ ਛੱਪੀ ਦਿੰਦੇ ਹਨ। ਭਾਰਤ ’ਚ ਇਸਨੂੰ ਜਾਦੂ ਦੀ ਝੱਪੀ ਵੀ ਕਿਹਾ ਜਾਂਦਾ ਹੈ। ਗਲੇ ਲਾਉਣਾ ਵਿਸ਼ਵਾਸ ਅਤੇ ਪਿਆਰ ਨੂੰ ਵਧਾਉਂਦਾ ਹੈ। ਹਗ ਪਿਆਰ ਜਤਾਉਣ ਦਾ ਸਭ ਤੋਂ ਖ਼ੂਬਸੂਰਤ ਤਰੀਕਾ ਹੈ। ਗਲੇ ਲਾਉਣ ਨਾਲ ਪਿਆਰ ਦੇ ਨਾਲ-ਨਾਲ ਨਜ਼ਦੀਕੀ ਵਧਦੀ ਹੈ। ਜਦੋਂ ਅਸੀਂ ਲੋਕਾਂ ਤੋਂ ਪੁੱਛਿਆ ਕਿ ਉਹ ਆਪਣੇ ਪਿਆਰ ਨੂੰ ਵੈਲਨਟਾਈਨ ਡੇ ’ਤੇ ਕਿਵੇਂ ਵਿਸ਼ ਕਰਨਗੇ ਤਾਂ ਸਭ ਦਾ ਜਵਾਬ ਸੀ ਕਿ ਗਲੇ ਲਾ ਕੇ। ਝੱਪੀ ’ਚ ਅਜਿਹਾ ਜਾਦੂ ਹੁੰਦਾ ਹੈ ਕਿ ਬੇਗਾਨਾ ਵੀ ਇਕ ਪਲ ’ਚ ਆਪਣਾ ਬਣ ਜਾਂਦਾ ਹੈ। ਗਮ ਹੋ ਜਾਂ ਖੁਸ਼ੀ ਅਸੀਂ ਆਪਣੇ ਸਾਰੇ ਇਮੋਸ਼ਨਜ ਨੂੰ ਐਕਸਪ੍ਰੈਸ ਕਰਨ ਲਈ ਝੱਪੀ ਦਾ ਸਹਾਰਾ ਲੈਂਦੇ ਹਨ। ਹਗ ਸਿਰਫ਼ ਪਿਆਰ ਨੂੰ ਵਧਾਉਂਦਾ ਹੀ ਨਹੀਂ ਸਗੋਂ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਮੈਨਟੇਨ ਰੱਖਦਾ ਹੈ। ਕੈਨੇਡਾ, ਜਰਮਨੀ ’ਚ ਤਾਂ 21 ਜਨਵਰੀ ਨੂੰ ਨੈਸ਼ਨਲ ਹਗ-ਡੇ ਵੀ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

ਅੱਜ ਦੇ ਦਿਨ ਨੌਜਵਾਨ ਇਕ-ਦੂਜੇ ਨੂੰ ਮੁੰਨਾਭਾਈ ਐੱਮ. ਬੀ. ਬੀ. ਐੱਸ. ਫਿਲਮ ਨਾਲ ਮਸ਼ਹੂਰ ਹੋਈ ਜਾਦੂ ਦੀ ਝੱਪੀ ਦਿੰਦਿਆਂ ਦਿਲਾਂ ਦੀ ਫ਼ਾਸਲੇ ਘੱਟ ਕਰਨਗੇ। ਝੱਪੀ ’ਚ ਅਜਿਹਾ ਜਾਦੂ ਹੁੰਦਾ ਕਿ ਬੇਗਾਨਾ ਵੀ ਆਪਣਾ ਬਣ ਜਾਂਦਾ ਹੈ ਅਤੇ ਆਪਣਾ ਹੋਰ ਕਰੀਬ ਆ ਜਾਂਦਾ ਹੈ। ਗਮ ਹੋਵੇ ਜਾਂ ਖੁਸ਼ੀ ਅਸੀਂ ਆਪਣੇ ਸਾਰੇ ਇਮੋਸ਼ਨਜ਼ ਨੂੰ ਪ੍ਰਗਟ ਕਰਨ ਲਈ ਹਗ ਦਾ ਸਹਾਰਾ ਲੈਂਦੇ ਹਨ। ਜੇਕਰ ਆਪਣਾ ਕੋਈ ਪਿਆਰ ਨਾਲ ਗਲੇ ਲਾ ਲਵੇ ਤਾਂ ਸਾਰੇ ਗਮ ਦੂਰ ਹੋ ਜਾਂਦੇ ਹਨ ਅਤੇ ਖੁਸ਼ੀ ਚੌਗਣੀ ਹੋ ਜਾਂਦੀ ਹੈ। ਕਹਿੰਦੇ ਹਨ ਕਿ ਮਾਂ ਦੀ ਗੋਦੀ ’ਚ ਸਿਰ ਰੱਖ ਕੇ ਸੋਨੇ ’ਚ ਅਤੇ ਕਿਸੇ ਨੂੰ ਗਲੇ ਲਾਉਣ ਨਾਲ ਜੋ ਸਕੂਨ ਮਿਲਤਾ ਹੈ, ਉਸ ਪਲ ਦੇ ਅਹਿਸਾਸ ਨੂੰ ਕਿਸੇ ਤੱਕੜੀ ’ਚ ਨਹੀਂ ਤੋਲਿਆ ਜਾ ਸਕਦਾ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ

ਕਿਉਂ ਮਨਾਇਆ ਜਾਂਦਾ ਹੈ ਹਗ-ਡੇ
ਜਦੋਂ ਅਸੀਂ ਕਿਸੇ ਨੂੰ ਗਲੇ ਲਾਉਂਦੇ ਹਾਂ ਤਾਂ ਸਾਡੇ ਸਰੀਰ ’ਚੋਂ ਕਈ ਹਾਰਮੋਨ ਨਿਕਲਦੇ ਹਨ, ਜੋ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਅਜਿਹਾ ਲੱਗਣ ’ਤੇ ਜਿਸ ਨਾਲ ਅਸੀਂ ਪਿਆਰ ਕਰਦੇ ਹਾਂ ਉਸਦੇ ਪ੍ਰਤੀ ਸਾਡਾ ਪਿਆਰ ਅਤੇ ਵਿਸ਼ਵਾਸ ਹੋਰ ਜ਼ਿਆਦਾ ਵਧ ਜਾਂਦਾ ਹੈ। ਜਦੋਂ ਅਸੀਂ ਹਗ-ਡੇ ’ਤੇ ਆਪਣੇ ਸਾਥੀ ਨੂੰ ਹਗ ਕਰਦੇ ਹਾਂ ਤਾਂ ਉਸਦੇ ਪ੍ਰਤੀ ਸਾਡੇ ਮਨ ’ਚ ਅਥਾਹ ਪਿਆਰ ਉਮੜਦਾ ਹੈ।

ਬੇਗਾਨਿਆਂ ਨੂੰ ਪਲ ’ਚ ਆਪਣਾ ਬਣਾਉਂਦੀ ਹੈ ਝੱਪੀ
ਅਰੁਣ ਬਾਂਸਲ ਦਾ ਕਹਿਣਾ ਹੈ ਕਿ ਕੋਈ ਰਿਸ਼ਤੇਦਾਰ ਕਿੰਨਾ ਵੀ ਪ੍ਰੇਸ਼ਾਨ ਕਿਉਂ ਨਾ ਹੋਵੇ ਗਲੇ ਮਿਲਦੇ ਹੀ ਉਸਨੂੰ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲਣ ਲੱਗਦੀ ਹੈ। ਝੱਪੀ ’ਚ ਅਜਿਹਾ ਜਾਦੂ ਰਹਿੰਦਾ ਹੈ, ਜੋ ਬੇਗਾਨਿਆਂ ਨੂੰ ਵੀ ਪਲ ’ਚ ਆਪਣਾ ਬਣਾ ਦਿੰਦਾ ਹੈ। ਗਮ ਹੋਵੇ ਜਾਂ ਖੁਸ਼ੀ, ਕਾਮਯਾਬੀ ਹੋਵੇ ਜਾਂ ਨਾਕਾਮਯਾਬੀ, ਅਸੀਂ ਆਪਣੇ ਸਾਰੇ ਇਮੋਸ਼ਨਜ਼ ਨੂੰ ਦਰਸਾਉਣ ਲਈ ਜਾਦੂ ਦੀ ਝੱਪੀ ਦਾ ਸਹਾਰਾ ਲੈਂਦੇ ਹਾਂ।

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪਤੀ ਦਾ ਕਾਰਾ: ਪਤਨੀ ਦੇ ਸਿਰ ’ਚ ਘੋਟਣਾ ਮਾਰ ਕੀਤਾ ਕਤਲ, ਪਿੱਛੋਂ ਖੁਰਦ-ਬੁਰਦ ਕੀਤੀ ਲਾਸ਼

ਜਾਦੂ ਦੀ ਝੱਪੀ ਜੋ ਗੈਰਾਂ ਨੂੰ ਵੀ ਬਣਾ ਦੇਵੇ ਆਪਣਾ
ਕੁਲਤਾਰ ਤਾਰੀ ਦਾ ਕਹਿਣਾ ਹੈ ਕਿ ਝੱਪੀ ’ਚ ਅਜਿਹਾ ਜਾਦੂ ਹੁੰਦਾ ਹੈ ਜੋ ਬੇਗਾਨਿਆਂ ਨੂੰ ਆਪਣਾ ਬਣਾ ਦਿੰਦਾ ਹੈ। ਗਮ ਹੋਵੇ ਜਾਂ ਖੁਸ਼ੀ ਕਾਮਯਾਬੀ ਹੋਵੇ ਜਾਂ ਨਾਕਾਮਯਾਬੀ, ਅਸੀਂ ਆਪਣੇ ਸਾਰੇ ਇਮੋਸ਼ਨਜ਼ ਨੂੰ ਦਰਸਾਉਣ ਲਈ ਝੱਪੀ ਦਾ ਸਹਾਰਾ ਲੈਂਦੇ ਹਾਂ। ਕੋਈ ਵੀ ਆਪਣਾ ਜੇਕਰ ਪਿਆਰ ਨਾਲ ਗਲੇ ਲਾ ਲਵੇ ਤਾਂ ਸਾਰੇ ਗਮ ਦੂਰ ਹੋ ਜਾਂਦੇ ਹਨ ਅਤੇ ਖੁਸ਼ੀ ਚੌਗਣੀ ਹੋ ਜਾਂਦੀ ਹੈ। ਅਜਿਹਾ ਹੀ ਹੁੰਦਾ ਹੈ ਇਸ ਜਾਦੂ ਦੀ ਝੱਪੀ ’ਚ। ਇਹ ਝੱਪੀ ਤਾਂ ਗੈਰਾਂ ਨੂੰ ਵੀ ਆਪਣਾ ਬਣਾ ਦੇਵੇ, ਇਥੇ ਤਾਂ ਫਿਰ ਪ੍ਰੇਮ ਦਾ ਮਾਮਲਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਮਾਈਗ੍ਰੇਨ ਦੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

ਗਲੇ ਲਾਉਣ ਨਾਲ ਪ੍ਰੇਸ਼ਾਨੀਆਂ ਦਾ ਅੰਤ ਤੁਰੰਤ
ਇੰਦਰਸ਼ੈਨ ਗੋਇਲ ਦੇ ਅਨੁਸਾਰ ਕੋਈ ਕਿੰਨਾ ਵੀ ਪ੍ਰੇਸ਼ਾਨ ਹੋਵੇ, ਗਲੇ ਲਾਉਣ ਨਾਲ ਪ੍ਰੇਸ਼ਾਨੀਆਂ ਤੋਂ ਨਿਜਾਤ ਪਾਉਣ ਲੱਗਦਾ ਹੈ। ਇਸ ਤਰ੍ਹਾਂ ਇਕ ਵਿਅਕਤੀ ਦੀ ਆਤਮਿਕ ਊਰਜਾ ਦੂਜੇ ਦੇ ਚਿੱਤ ਅਤੇ ਚੇਤਨ ’ਚ ਪ੍ਰਵੇਸ਼ ਕਰਨ ਲੱਗਦੀ ਹੈ। ਇਸ ਨਾਲ ਪ੍ਰੇਸ਼ਾਨ ਵਿਅਕਤੀ ਨੂੰ ਤਾਂ ਰਾਹਤ ਮਿਲਦੀ ਹੀ ਹੈ, ਜੋ ਦੂਜੇ ਨੂੰ ਗਲੇ ਲਾ ਰਿਹਾ ਹੋਵੇ ਤਾਂ ਖੁਦ ਊਰਜਾ ਨਾਲ ਭਰ ਜਾਂਦਾ ਹੈ। ਆਤਮ ਵਿਸ਼ਵਾਸ ਦੇ ਗੁਰ ਸਿੱਖਣ ਵਾਲੇ ਤਾਂ ਇਹ ਗੱਲ ਕਹਿੰਦੇ ਹਨ ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰਨ ਲੱਗੇ ਹਨ।

Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

ਆਪਣਿਆਂ ਨੂੰ ਮਨਾ ਕੇ ਬਣਾਓ ਹਗ-ਡੇ ਨੂੰ ਖ਼ਾਸ
ਹਿਤੇਸ਼ ਗੋਲੂ ਅਨੁਸਾਰ ਨੌਜਵਾਨ ਵਰਗ ਸਾਰੇ ਰੁਸੇ ਦੋਸਤਾਂ ਨੂੰ ਮਨਾਉਂਦਿਆਂ ਇਸ ਦਿਨ ਨੂੰ ਹੋਰ ਖਾਸ ਤਰੀਕੇ ਨਾਲ ਮਨਾ ਸਕਦੇ ਹਨ। ਨਾਲ ਰਹਿੰਦੇ-ਰਹਿੰਦੇ ਕਿਸੇ ਨਾ ਕਿਸੇ ਗੱਲ’ ਤੇ ਤੂੰ-ਤੂੰ ਮੈਂ-ਮੈਂ ਹੋ ਹੀ ਜਾਂਦੀ ਹੈ। ਇਸ ’ਚ ਰੂਸਨਾ ਜਾਇਜ਼ ਹੈ ਪਰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਖਾਸ ਦਿਨ ਆ ਗਿਆ ਹੈ। ਤੁਸੀਂ ਆਪਣੇ ਰੁੱਸੇ ਦੋਸਤਾਂ ਨੂੰ ਗਲੇ ਲਾ ਲਵੋ, ਨਫ਼ਤਰ ਚੁੱਟਕੀ ’ਚ ਦੂਰ ਹੋ ਜਾਵੇਗੀ।

ਈ-ਮੀਡੀਆ ’ਚ ਵੀ ਸੈਲੀਬ੍ਰੇਟ ਕਰ ਸਕਦੇ ਹਾਂ ਹਗ-ਡੇ
ਕਿਸੇ ਕਾਰਣ ਜੇਕਰ ਤੁਹਾਡਾ ਦੋਸਤ ਤੁਹਾਡੇ ਕੋਲ ਨਹੀਂ ਹੈ। ਅਜਿਹੇ ’ਚ ਆਪਣੇ ਮੋਬਾਇਲ ਤੋਂ ਵਟਸ ਐਬ ਜਾਂ ਫੇਸਬੁੱਕ ਨਾਲ ਸੁੰਦਰ ਜਿਹਾ ਫੋਟੇ ਅਪਡੇਟ ਕਰ ਕੇ ਹੈਪੀ ਹਗ-ਡੇ ਸੈਲੀਬ੍ਰੇਟ ਕਰੋ।

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ


rajwinder kaur

Content Editor

Related News