ਐਡਵੋਕੇਟ ਬੀਬੀ ਦੀ ਕੋਠੀ ’ਚ ਲੁੱਟ ਦਾ ਮਾਮਲਾ, ਭੇਤੀ ਡਰਾਇਵਰ ਨੇ ਸਾਥੀ ਨਾਲ ਮਿਲ ਘਟਨਾ ਨੂੰ ਦਿੱਤਾ ਅੰਜਾਮ

01/12/2021 4:55:33 PM

ਫ਼ਰੀਦਕੋਟ (ਰਾਜਨ)- 'ਘਰ ਕਾ ਭੇਤੀ ਲੰਕਾ ਢਾਏ' ਕਹਾਵਤ ਉਸ ਵੇਲੇ ਸੱਚ ਸਾਬਤ ਹੋਈ, ਜਦੋਂ ਸਥਾਨਕ ਕੈਂਟ ਰੋਡ ਨਿਵਾਸੀ ਇੱਕ ਮਹਿਲਾ ਐਡਵੋਕੇਟ ਦੇ ਘਰੇ ਲੁੱਟ ਖੋਹ ਦੀ ਘਟਨਾਂ ਨੂੰ ਅੰਜਾਮ ਦੇਣ ਵਾਲੇ ਸਾਬਕਾ ਡਰਾਇਵਰ ਅਤੇ ਇਸਦੇ ਸਾਥੀ ਨੂੰ ਪੁਲਸ ਨੇ ਕਾਬੂ ਕਰ ਲਿਆ। ਇਨ੍ਹਾਂ ਤੋਂ ਲੁੱਟ ਖੋਹ ਕੀਤੇ ਗਏ ਬਹੁ ਕੀਮਤੀ ਸਮਾਨ ਦੀ ਬਰਾਮਦਗੀ ਵੀ ਕਰ ਲਈ। ਸਥਾਨਕ ਸੀ.ਆਈ.ਏ ਸਟਾਫ਼ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੇਵਾ ਸਿੰਘ ਮੱਲ੍ਹੀ ਐੱਸ.ਪੀ (ਡੀ) ਨੇ ਦੱਸਿਆ ਕਿ ਬੀਤੀ 28 ਨਵੰਬਰ 2020 ਦੀ ਰਾਤ ਨੂੰ ਸਥਾਨਕ ਨਿਊ ਕੈਂਟ ਰੋਡ ਨਿਵਾਸੀ ਇੱਕ ਮਹਿਲਾ ਐਡਵੋਕੇਟ ਸੁਰਿੰਦਰਜੀਤ ਕੌਰ ਗਿੱਲ ਦੀ ਕੋਠੀ ਦੀ ਕੰਧ ਟੱਪ ਕੇ ਲੁਟੇਰਿਆਂ ਵੱਲੋਂ ਇਸਨੂੰ ਬੰਦੀ ਬਣਾ ਲਿਆ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ 

ਲੁਟੇਰਿਆਂ ਵਲੋਂ ਸਵਿਫਟ ਡਿਜ਼ਾਇਰ ਕਾਰ, ਲੱਖਾਂ ਰੁਪਏ ਦੇ ਗਹਿਣੇ ਤੇ ਘੜੀਆਂ ਆਦਿ ਦੀ ਲੁੱਟ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 425 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਘਟਨਾਂ ਸਮੇਂ ਲੁਟੇਰਿਆਂ ਵੱਲੋਂ ਕੋਈ ਸੁਰਾਗ ਨਹੀਂ ਛੱਡਿਆ ਗਿਆ, ਜਿਸ ਕਾਰਣ ਇਹ ਮਾਮਲਾ ਕਾਫ਼ੀ ਪੇਚੀਦਾ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਸੀ.ਆਈ.ਏ ਸਟਾਫ਼ ਸਹਾਇਕ ਥਾਣੇਦਾਰ ਜਗਸੀਰ ਸਿੰਘ ਅਤੇ ਸਟਾਫ਼ ਵੱਲੋਂ ਜਦ 10 ਜਨਵਰੀ ਨੂੰ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ, ਜਿਸ ਵਿੱਚ 2 ਨੌਜਵਾਨ ਸਵਾਰ ਸਨ, ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਲਿਆ। 

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਨਾਕੇਬੰਦੀ ਦੌਰਾਨ ਕਾਰ ਚਲਾ ਰਹੇ ਨੌਜਵਾਨ ਵੱਲੋਂ ਕਾਰ ਦੀ ਮਾਲਕੀ ਬਾਰੇ ਜਦ ਕੋਈ ਸਬੂਤ ਪੇਸ਼ ਨਾ ਕੀਤੇ ਗਏ ਤਾਂ ਸਖ਼ਤੀ ਨਾਲ ਪੁੱਛ ਗਿੱਛ ਕਰਨ ’ਤੇ ਨੌਜਵਾਨਾਂ ਨੇ ਮੰਨਿਆਂ ਕਿ ਉਨ੍ਹਾਂ ਨੇ ਇਹ ਕਾਰ ਇੱਕ ਮਹਿਲਾ ਐਡਵੋਕੇਟ ਦੇ ਘਰੋਂ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿੱਚ ਸ਼ਾਮਲ ਹਰਮਨ ਸਿੰਘ ਪੁੱਤਰ ਮਨਜੀਤ ਸਿੰਘ ਫ਼ਰੀਦਕੋਟ, ਜੋ ਇੱਕ ਸਾਲ ਪਹਿਲਾਂ ਮਹਿਲਾ ਐਡਵੋਕੇਟ ਦੀ ਕਾਰ ’ਤੇ ਡਰਾਇਵਰੀ ਕਰਦਾ ਸੀ, ਨੂੰ ਐਡਵੋਕੇਟ ਪਰਿਵਾਰ ਸਬੰਧੀ ਸਾਰਾ ਭੇਤ ਸੀ। ਇਸਨੇ ਆਪਣੇ ਸਾਥੀ ਦੂਸਰੇ ਦੋਸ਼ੀ ਸਤਨਾਮ ਸਿੰਘ ਪੁੱਤਰ ਹਰਪ੍ਰੀਤ ਸਿੰਘ ਨਾਲ ਮਿਲ ਕੇ ਉਕਤ ਘਟਨਾਂ ਨੂੰ ਅੰਜਾਮ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਇਸ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਦਾ ਰੰਗ, ਜੋ ਸਿਲਵਰ ਗਰੇ ਸੀ, ਨੂੰ ਚਿੱਟਾ ਕਰਵਾ ਕੇ ਇਸਦਾ ਨੰਬਰ ਵੀ ਬਦਲ ਦਿੱਤਾ। ਦੋਸ਼ੀਆਂ ਨੇ ਮੰਨਿਆਂ ਕਿ ਲੁੱਟੇ ਗਏ ਸੋਨੇ ਦੇ ਗਹਿਣਿਆਂ ਵਿੱਚੋਂ ਇਨ੍ਹਾਂ ਨੇ ਕੁਝ ਗਹਿਣੇ ਸਮਾਲਸਰ (ਮੋਗਾ)- ਦੇ ਇੱਕ ਸੁਨਿਆਰ ਨੂੰ ਵੇਚ ਕੇ ਮਿਲੇ 50,000 ਰੁਪਏ ਵਿੱਚੋਂ ਕੁਝ ਖ਼ਰਚ ਕਰਕੇ ਕਾਰ ਦਾ ਰੰਗ ਬਦਲਾ ਲਿਆ ਅਤੇ ਕੁਝ ਰਕਮ ਨਸ਼ਾ ਆਦਿ ਕਰਨ ’ਤੇ ਖਰਚ ਕਰ ਦਿੱਤੀ। ਪੁਲਸ ਕਾਰਵਾਈ ਕਰਦੇ 5000 ਰੁਪਏ, ਜੋ ਦੋਸ਼ੀ ਹਰਮਨ ਸਿੰਘ ਨੇ ਆਪਣੇ ਘਰ ਦੀ ਅਲਮਾਰੀ ਵਿੱਚ ਲੁਕੋ ਕੇ ਰੱਖੇ ਹੋਏ ਸਨ, ਤੋਂ ਇਲਾਵਾ ਦੋ ਘੜੀਆਂ ਲੇਡੀਜ਼, ਦੋ ਜੋੜੇ ਟੌਪਸ ਸੁੱਚੇ ਮੋਤੀਆਂ ਵਾਲੇ, 1 ਜੋੜੀ ਕਾਂਟੇ, 1 ਜੁਗਨੀ, 1 ਸੋਨੇ ਦੀ ਚੂੜੀ, 1 ਚੂੜੀ ਨਗ ਵਾਲੀ, ਰਿੰਗ ਨਗ ਅਤੇ ਸਵਿੱਫਟ ਡਿਜ਼ਾਇਰ ਕਾਰ ਜਿੰਨ੍ਹਾਂ ਦੀ ਕੀਮਤ ਕਰੀਬ 10 ਲੱਖ ਰੁਪਏ ਬਣਦੀ ਹੈ, ਬਰਾਮਦ ਕਰ ਲਏ ਗਏ ਹਨ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੀ ਸ਼ਨਾਖਤ ਮਹਿਲਾ ਐਡਵੋਕੈਟ ਵੱਲੋਂ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਦੋਸ਼ੀਆਂ ਦਾ ਪੁਲਸ ਰੀਮਾਂਡ ਲੈ ਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਹੋਰ ਲੁੱਟ ਖੋਹ ਦੀਆਂ ਘਟਨਾਵਾਂ ਦਾ ਪਤਾ ਲਗਾਇਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ


rajwinder kaur

Content Editor

Related News