ਹੋਟਲ ਮਾਲਕਾਂ ਨੇ ਮੰਗਾਂ ਨੂੰ ਲੈ ਕੇ ਚੇਅਰਮੈਲ ਮਿੱਤਲ ਰਾਹੀਂ ਡੀ.ਸੀ. ਨੂੰ ਸੌਂਪਿਆ ਮੰਗ-ਪੱਤਰ

06/18/2020 7:11:41 PM

ਮਾਨਸਾ (ਮਨਜੀਤ) - ਮੈਰਿਜ ਪੈਲੇਸ ਤੇ ਹੋਟਲ ਮਾਲਿਕਾਂ ਵੱਲੋਂ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿੰਨਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਇਸ ਦਾ ਡੀਸੀ ਮਾਨਸਾ ਮਹਿੰਦਰਪਾਲ ਨੇ ਵੀ ਭਰੋਸਾ ਦਿਵਾਇਆ। ਮੈਰਿਜ ਪੈਲੇਸ ਅਤੇ ਹੋਟਲ ਮਾਲਕ ਨਵਦੀਪ ਨਵੀਂ, ਬਲਵੀਰ ਸਿੰਘ, ਸੁਰਿੰਦਰ ਸਿੰਘ ਮਾਨ ਆਦਿ ਨੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪੇ੍ਰਮ ਮਿੱਤਲ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਲੱਗੇ ਲਾਕਡਾਊਨ ਵਿਚ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਨੂੰ ਇਹ ਉਦਯੋਗ ਚਲਾਉਣ ਵਿਚ ਕਾਫੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੱਕ ਉਨ੍ਹਾਂ ਦਾ ਮੰਗ ਪੱਤਰ ਭੇਜ ਕੇ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇ। ਚੇਅਰਮੈਨ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਮੰਗਾਂ ਨੂੰ ਪੰਜਾਬ ਬਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਨਵਨਿਯੂਕਤ ਡੀਸੀ ਮਹਿੰਦਰਪਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਮੰਗ ਪੱਤਰ ਨੂੰ ਛੇਤੀ ਹੀ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਪਵਨ ਕੋਟਲੀ, ਜਗਤ ਰਾਮ ਗਰਗ ਆਦਿ ਹਾਜ਼ਰ ਸਨ। 

ਭਾਜਪਾ ਬੀਸੀ ਵਿੰਗ ਨੇ ਵੰਡੇ ਮਾਸਕ
ਮਾਨਸਾ (ਮਨਜੀਤ) - ਸ਼ਹਿਰ ਮਾਨਸਾ ਵਿਚ ਵੀਰਵਾਰ ਨੂੰ ਭਾਜਪਾ ਬੀਬੀ ਵਿੰਗ ਜ਼ਿਲਾ ਮਾਨਸਾ ਵਿਖੇ ਸੂਬਾ ਪ੍ਰਧਾਨ ਰਾਜਿੰਦਰ ਬਿੱਟੂ ਤੇ ਜ਼ਿਲੇ ਦੇ ਨਵਨਿਯੁਕਤ ਪ੍ਰਧਾਨ ਪ੍ਰਦੀਪ ਕੁਮਾਰ ਕਟੌਦੀਆਂ ਦੀ ਅਗਵਾਈ ਵਿਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਵੰਡੇ ਤੇ ਲੋਕਾਂ ਨੂੰ ਬੀਮਾਰੀ ਤੋਂ ਸੁਚੇਤ ਕੀਤਾ। ਭਾਰਤੀ ਜਨਤਾ ਪਾਰਟੀ ਜ਼ਿਲਾ ਮਾਨਸਾ ਦੇ ਬੀਸੀ ਵਿੰਗ ਤੇ ਜ਼ਿਲਾ ਪ੍ਰਧਾਨ ਪ੍ਰਦੀਪ ਕੁਮਾਰ ਕਟੌਦੀਆ ਨੇ ਕਿਹਾ ਕਿ ਅੱਜ ਅਸੀਂ ਦੇਸ਼ ਭਰ ਵਿਚ ਕੋਰੋਨਾ ਮਹਾਮਰੀ ਦਾ ਸਾਹਮਣਾ ਕਰ ਰਹੇ ਹਨ, ਪਰ ਇਸ ਵਾਸਤੇ ਸਾਨੂੰ ਹਰ ਸਮੇਂ ਸਾਵਧਾਨੀ ਵਰਤਣ ਦੀ ਜਰੂਰਤ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੁੰ ਮਾਸਕ ਤੇ ਸੈਨੇਟਾਈਜਰ ਦੀ ਵੰਡ ਕੀਤੀ। ਇਸ ਮੌਕੇ ਵਿਨੋਦ ਕਾਲੀ, ਮਾਧੋ ਰਾਮ ਮੁਰਾਰੀ, ਪ੍ਰਿੰਸੀਪਲ ਦੀਪ ਚੰਦ, ਨਿੱਕਾ ਰਾਮ, ਉਮ ਕਟੌਦੀਆ, ਅਮਨ ਕਟੌਦੀਆ, ਬਘੇਲ ਸਿੰਘ, ਹਰਕੀਰਤ ਸਿੰਘ ਕਰਨੀ, ਗੁਰਪ੍ਰੀਦ ਸਿੰਘ ਸਦਿੳੜਾ ,ਬਲਜੀਤ ਸਿਘੰ ਖੁਰਮੀ, ਲਛਮਣ ਸਦਿੳੜਾ ਆਦਿ ਹਾਜ਼ਰ ਸਨ।
 

rajwinder kaur

This news is Content Editor rajwinder kaur