ਬਿਜਲੀ ਬੋਰਡ ਦੇ ਲਾਏ ਕੱਟ ਦਾ ਖਮਿਆਜਾ ਭੁਗਤਣਾ ਪਿਆ ਹਸਪਤਾਲ ਦੇ ਮਰੀਜ਼ਾਂ ਨੂੰ

03/20/2022 11:39:46 AM

ਅਬੋਹਰ (ਸੁਨੀਲ) : ਸਰਕਾਰੀ ਹਸਪਤਾਲ ’ਚ ਸਥਾਪਤ ਐਕਸ ਰੇ ਮਸ਼ੀਨ ਦੇ ਕਮਰੇ ਵਿਚ ਲਾਈਟ ਨਾ ਹੋਣ ਕਾਰਨ ਸਾਰਾ ਦਿਨ ਬੰਦ ਪਈ ਰਹੀ, ਜਿਸ ਨਾਲ ਸਰਕਾਰੀ ਹਸਪਤਾਲ ’ਚ ਐਕਸ ਰੇ ਕਰਵਾਉਣ ਆਏ ਲੋਕਾਂ ਨੂੰ ਜ਼ਿਆਦਾ ਪੈਸੇ ਦੇ ਕੇ ਪ੍ਰਾਈਵੇਟ ਐਕਸ ਰੇ ਲੈਬ ਤੋਂ ਐਕਸ ਰੇ ਕਰਵਾਉਣ ਨੂੰ ਮਜਬੂਰ ਹੋਣਾ ਪਿਆ। ਜਾਣਕਾਰੀ ਦਿੰਦੇ ਹੋਏ ਕੰਜਿਓਮਰ ਮੂਵਮੈਂਟ ਦੇ ਚੇਅਰਮੈਨ ਸਤਪਾਲ ਖਾਰੀਵਾਲ ਤੇ ਕ੍ਰਿਸ਼ਨ ਰੂਸੀ ਨੇ ਦੱਸਿਆ ਕਿ ਅੱਜ ਉਹ ਸਰਕਾਰੀ ਹਸਪਤਾਲ ਵਿਚ ਆਪਣੇ ਕਿਸੇ ਰਿਸ਼ਤੇਦਾਰ ਦਾ ਐਕਸਰੇ ਕਰਵਾਉਣ ਲਈ ਆਏ ਸੀ ਪਰ ਲਾਈਟ ਨਾ ਹੋਣ ਕਾਰਨ ਐਕਸਰੇ ਮਸ਼ੀਨ ਬੰਦ ਪਈ ਸੀ। ਮਜਬੂਰੀ ਵਿਚ ਉਨ੍ਹਾਂ 3 ਗੁਣਾ ਪੈਸੇ ਖਰਚ ਕੇ ਪ੍ਰਾਈਵੇਟ ਲੈਬ ਨਾਲ ਐਕਸਰੇ ਕਰਵਾਇਆ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਇਸ ਸਬੰਧ ਵਿਚ ਜਦ ਉਨ੍ਹਾਂ ਸਰਕਾਰੀ ਹਸਪਤਾਲ ਮੁਖੀ ਡਾ. ਗਗਨਦੀਪ ਸਿੰਘ ਤੋਂ ਸ਼ਿਕਾਇਤ ਕੀਤੀ ਤਾਂ ਡਾ. ਗਗਨਦੀਪ ਨੇ ਦੱਸਿਆ ਕਿ ਹਸਪਤਾਲ ’ਚ ਛੋਟਾ ਜੈਨਰੇਟਰ ਲੱਗਾ ਹੈ ਜਿਸ ਕਾਰਨ ਐਕਸਰੇ ਮਸ਼ੀਨ ਚਲ ਨਹੀਂ ਸਕਦੀ। ਮੁਖੀ ਨੇ ਦੱਸਿਆ ਕਿ ਹਸਪਤਾਲ ਵਿਚ ਲੱਗੇ ਜੈਨਰੇਟਰ ਸੈਟ ਨਾਲ ਹਸਪਤਾਲ ਦੇ ਬਲਡ ਬੈਂਕ ਨੂੰ ਸਪਲਾਈ ਦਿੱਤੀ ਜਾਂਦੀ ਹੈ ਕਿਉਂਕਿ ਜੇਕਰ ਉਸ ’ਚ ਬਿਜਲੀ ਸਪਲਾਈ ਬੰਦ ਹੋ ਜਾਵੇ ਤਾਂ ਜਮਾਂ ਬਲਡ ਖ਼ਰਾਬ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਹੋਰ ਜੈਨਰੇਟਰ ਹੋਣਾ ਜ਼ਰੂਰੀ ਹੈ ਅਤੇ ਉਹ ਇਸ ਸਬੰਧੀ ਸਿਹਤ ਵਿਭਾਗ ਦੇ ਉਚਧਿਕਾਰੀਆਂ ਨੂੰ ਜਾਣੂ ਕਰਵਾ ਦੇਣਗੇ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਮੁਖੀ ਨੇ ਦੱਸਿਆ ਕਿ ਹਸਪਤਾਲ ਦੀ ਖ਼ਰਾਬ ਪਈ ਅਲਟ੍ਰਾਸਾਊਂਡ ਮਸ਼ੀਨ ਅਤੇ ਆਪ੍ਰੇਸ਼ਨ ਥੀਏਟਰ ਦੀ ਇਕ ਹੋਰ ਮਸ਼ੀਨ ਜਿਹੜੀ ਖ਼ਰਾਬ ਪਈ ਹੈ। ਉਨ੍ਹਾਂ ਬਾਰੇ ਵਿਚ ਪਹਿਲਾਂ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ। ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਇੰਜੀਨੀਅਰਾਂ ਵਲੋਂ ਇਨ੍ਹਾਂ ਮਸ਼ੀਨਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ ਜਿਸ ਨਾਲ ਮਰੀਜ਼ਾਂ ਨੂੰ ਬੜੀ ਰਾਹਤ ਮਿਲੇਗੀ। ਸਤਪਾਲ ਖਾਰੀਵਾਲ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਲੱਖਾਂ ਰੁਪਏ ਬੈਂਕ ਵਿਚ ਜਮ੍ਹਾ ਪਏ ਹਨ ਇਸ ਲਈ ਜਲਦ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ ਬਿਜਲੀ ਦਾ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਦਿਨਾਂ ’ਚ ਬਿਜਲੀ ਕੱਟ ਲਗਾਤਾਰ ਲੱਗਦੇ ਰਹਿਣਗੇ। ਬਿਜਲੀ ਕੱਟ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੀ ਪਵੇਗਾ। ਡਾ. ਗਗਨਦੀਪ ਸਿੰਘ ਨੇ ਸਤਪਾਲ ਖਾਰੀਵਾਲ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਮੱਸਿਆ ਨੂੰ ਜਦਲ ਤੋਂ ਜਲਦ ਅਧਿਕਾਰੀਆਂ ਸਾਹਮਣੇ ਰੱਖਣਗੇ।

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਜਵਾਨ ਦੀ ਡਿਊਟੀ ਦੌਰਾਨ ਸੜਕ ਹਾਦਸੇ ’ਚ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Gurminder Singh

This news is Content Editor Gurminder Singh