ਬੱਸ ਸਟੈਂਡ ਰੋਡ ’ਤੇ ਕਾਂਗਰਸੀ ਵਰਕਰ ਤੇ ਹੌਲਦਾਰ ਵਿਚਾਲੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਮੌਕੇ ਤੋਂ ਫਰਾਰ ਹੌਲਦਾਰ

04/19/2022 10:19:57 AM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਬੱਸ ਸਟੈਂਡ ਰੋਡ ’ਤੇ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਵੀ ਇਕ ਕਾਂਗਰਸੀ ਆਗੂ ਅਤੇ ਇਕ ਬੱਸ ਸਟੈਂਡ ਚੌਕੀ ਵਿਖੇ ਤਾਇਨਾਤ ਹੌਲਦਾਰ ਆਪਸ ’ਚ ਭਿੜ ਗਏ , ਜਿਥੇ ਕਾਂਗਰਸੀ ਵਰਕਰ ਨੇ ਹੌਲਦਾਰ ’ਤੇ ਕਥਿਤ ਤੌਰ ’ਤੇ ਕੁਰਨ ਦਾ ਦੋਸ਼ ਲਗਾਇਆ ਹੈ। ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ, ਉਥੇ ਹੌਲਦਾਰ ਨੇ ਵੀ ਕਾਂਗਰਸੀ ਵਰਕਰ ’ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਦੋਵੇਂ ਇਲਾਜ ਅਧੀਨ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਹਨ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਸਿਵਲ ਹਸਪਤਾਲ ’ਚ ਇਲਾਜ ਅਧੀਨ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਲੱਕੀ ਕੰਡਾ ਨੇ ਦੱਸਿਆ ਕਿ ਬੱਸ ਸਟੈਂਡ ਰੋਡ ’ਤੇ ਇਕ ਦੁਕਾਨ ਵਿਚ ਕਥਿਤ ਤੌਰ ’ਤੇ ਨਾਜਾਇਜ਼ ਧੰਦਾ ਹੁੰਦਾ ਹੈ। ਬੱਸ ਸਟੈਂਡ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਸ ਕੰਮ ਨੂੰ ਰੋਕਦਾ ਸੀ ਤਾਂ ਇਸ ਸਬੰਧੀ ਮੈਨੂੰ ਬੱਸ ਸਟੈਂਡ ਪੁਲਸ ਚੌਕੀ ਵਿਖੇ ਤਾਇਨਾਤ ਇਕ ਹੌਲਦਾਰ ਖਾਨ ਦਾ ਫੋਨ ਆਇਆ ਕਿ ਤੂੰ ਆ ਕੇ ਮੈਨੂੰ ਮਿਲ। ਜਦੋਂ ਮੈਂ ਬੱਸ ਸਟੈਂਡ ਰੋਡ ’ਤੇ ਉਸਨੂੰ ਮਿਲਿਆ ਤਾਂ ਉਸਨੇ ਰਾਡਾਂ ਨਾਲ ਮੇਰੀ ਕੁੱਟਮਾਰ ਕੀਤੀ, ਜਿਸ ਕਾਰਨ ਮੇਰੀ ਬਾਂਹ ਵੀ ਟੁੱਟ ਗਈ। ਉਕਤ ਹੌਲਦਾਰ ਨੇ ਮੈਨੂੰ ਇਹ ਵੀ ਕਿਹਾ ਕਿ ਅੱਜ ਮੈਂ ਤੈਨੂੰ ਪ੍ਰਧਾਨਗੀ ਦਾ ਮਜਾ ਚਖਾ ਕੇ ਰਹਾਂਗਾ।

PunjabKesari

ਦੂਸਰੇ ਪਾਸੇ ਦੂਜੀ ਧਿਰ ਦੇ ਹੌਲਦਾਰ ਖਾਨ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸਿਵਲ ਹਸਪਤਾਲ ’ਚ ‘ਜਗ ਬਾਣੀ’ ਦੀ ਟੀਮ ਪੁੱਜੀ ਤਾਂ ਉਸ ਸਮੇਂ ਉਹ ਆਪਣੇ ਬੈੱਡ ’ਤੇ ਹਾਜ਼ਰ ਨਹੀਂ ਸਨ। ਦੂਜੀ ਧਿਰ ਦੇ ਕਾਂਗਰਸੀ ਆਗੂ ਲੱਕੀ ਕੰਡਾ ਨੇ ਕਿਹਾ ਕਿ ਉਕਤ ਹੌਲਦਾਰ ਦਾ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ। ਇਸ ਸਬੰਧੀ ਮੈਂ ਉਸਦਾ ਡੋਪ ਟੈਸਟ ਕਰਵਾਉਣ ਲਈ ਡਾਕਟਰਾਂ ਨੂੰ ਲਿਖਤੀ ਤੌਰ ’ਤੇ ਬੇਨਤੀ ਵੀ ਕੀਤੀ ਹੈ। ਇਸੇ ਕਾਰਨ ਹੌਲਦਾਰ ਆਪਣੇ ਬੈੱਡ ਤੋਂ ਗਾਇਬ ਹੋ ਗਿਆ ਹੈ।

ਮਾਮਲੇ ਦੀ ਜਾਂਚ ਕਰਨ ਲਈ ਲਗਾਈ ਗਈ ਹੈ ਐੱਸ. ਐੱਚ. ਓ. ਦੀ ਡਿਊਟੀ

ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਸਨੇਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਲੱਕੀ ਕੰਡਾ ਅਤੇ ਹੌਲਦਾਰ ਖਾਨ ਸਿਵਲ ਹਸਪਤਾਲ ’ਚ ਭਾਰਤੀ ਹਨ। ਮਾਮਲੇ ਦੀ ਜਾਂਚ ਕਰਨ ਲਈ ਐੱਸ. ਐੱਚ. ਓ. ਬਰਨਾਲਾ ਦੀ ਡਿਊਟੀ ਲਗਾ ਦਿੱਤੀ ਹੈ। ਦੂਸਰੇ ਪਾਸੇ ਕਾਂਗਰਸੀ ਆਗੂ ਮਹੇਸ਼ ਲੋਟਾ ਨੇ ਕਿਹਾ ਕਿ ਦਿਨ ਦਿਹਾੜੇ ਹੀ ਸ਼ਹਿਰ ’ਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਕਾਂਗਰਸੀ ਵਰਕਰ ਲੱਕੀ ਕੰਡਾ ਦੀ ਬਾਂਹ ਤੋੜ ਦਿੱਤੀ ਗਈ। ਲੋਕਾਂ ਨਾਲ ਧੋਖਾਧੜੀ ਹੋ ਰਹੀ ਹੈ। ਹੁਣ ਹੌਲਦਾਰ ਬੈੱਡ ਤੋਂ ਹੀ ਗਾਇਬ ਹੋ ਗਿਆ ਹੈ। ਜਦੋਂ ਇਸ ਸਬੰਧ ’ਚ ਸਿਵਲ ਹਸਪਤਾਲ ਦੇ ਡਾਕਟਰ ਲਵਲੀਨ ਨੇ ਕਿਹਾ ਕਿ ਹੌਲਦਾਰ ਖਾਨ ਇਸ ਸਮੇਂ ਬੈੱਡ ’ਤੇ ਨਹੀਂ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਗੈਰ ਹਾਜ਼ਰ ਹਨ। ਅਸੀਂ ਉਨ੍ਹਾਂ ਦੀ ਗੈਰ ਹਾਜ਼ਰੀ ਪਾ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News