ਕੋਰੋਨਾ ਵਿਰੁੱਧ ਲੜਾਈ ''ਚ ਵੱਡੇ ਪੱਧਰ ''ਤੇ ਵੰਡੀ ਜਾ ਰਹੀ ਹੈ ਹੋਮਿਓਪੈਥਿਕ ਦਵਾਈ

05/06/2020 6:52:27 PM

ਲਹਿਰਾਗਾਗਾ,(ਗਰਗ)- ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੋਮਿਓਪੈਥਿਕ ਵਿਭਾਗ ਪੰਜਾਬ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਲੋਕਾਂ ਨੂੰ ਇਲਾਜ ਸਮਝਣ ਦੀ ਗ਼ਲਤਫਹਿਮੀ ਦਾ ਸ਼ਿਕਾਰ ਨਾ ਹੋਣ ਸਬੰਧੀ 'ਹੋਮਿਓਪੈਥਿਕ ਦਵਾਈ ਵੱਡੇ ਪੱਧਰ 'ਤੇ ਵੰਡੀ ਜਾ ਰਹੀ ਹੈ। ਪਿਛਲੇ ਦਿਨੀਂ ਹਲਕਾ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹ ਦਵਾਈ ਵੰਡੀ ਗਈ , ਉੱਥੇ ਹੀ ਅੱਜ ਨਗਰ ਕੌਂਸਲ ਦੇ ਐੱਸ. ਆਈ. ਹਰੀ ਰਾਮ ਭੱਟੀ ਵੱਲੋਂ ਦੁਕਾਨ-ਦੁਕਾਨ ਜਾ ਕੇ ਉਕਤ ਦਵਾਈ ਲੋਕਾਂ ਨੂੰ ਦਿੰਦੇ ਹੋਏ ਇਸ ਨੂੰ ਵਰਤਣ ਦੀ ਵਿਧੀ ਵੀ ਦੱਸੀ ਗਈ।
ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਉਧਮ ਸਿੰਘ ਬਾਗੜੀ ਵੱਲੋਂ ਵੀ ਪਿੰਡ ਭੁਟਾਲ ਅਤੇ ਨੇੜੇ ਦੇ ਲੋਕਾਂ ਨੂੰ ਉਕਤ ਹੋਮਿਓਪੈਥਿਕ ਦਵਾਈ ਵੰਡਦਿਆਂ ਇਸ ਦੇ ਫਾਇਦਿਆਂ ਬਾਰੇ ਦੱਸਿਆ ਗਿਆ। ਉਕਤ ਦਵਾਈ ਸਬੰਧੀ ਇੰਡੀਅਨ ਇੰਸਟੀਚਿਊਟ ਆਫ਼ ਹੋਮਿਓਪੈਥਿਕ ਫਿਜ਼ੀਸਅਨਜ਼ ਪੰਜਾਬ ਵੱਲੋਂ ਉਕਤ ਦਵਾਈ ਨੂੰ ਲੈਣ ਅਤੇ ਇਸ ਦੇ ਫ਼ਾਇਦਿਆਂ ਸਬੰਧੀ ਇਕ ਪਰਚਾ ਛਪਵਾ ਕੇ ਵੀ ਲੋਕਾਂ 'ਚ ਵੰਡਿਆ ਜਾ ਰਿਹਾ ਹੈ,ਜਿਸ 'ਚ ਲਿਖਿਆ ਗਿਆ ਹੈ ਕਿ ਹਰ ਵਿਅਕਤੀ ਸਵੇਰੇ ਖਾਲੀ ਪੇਟ 4-4 ਗੋਲੀਆਂ ਅਤੇ ਬੱਚਿਆਂ ਨੂੰ 2-2 ਗੋਲੀਆਂ ਦੀ ਡੋਜ਼ ਹੈ ਅਤੇ ਇਸ ਦਵਾਈ ਦਾ ਸਿਹਤ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ, ਇਸ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਹੋਮਿਓਪੈਥਿਕ ਵਿਭਾਗ ਵੱਲੋਂ ਜੋ ਦਵਾਈ ਵੰਡੀ ਜਾ ਰਹੀ ਹੈ ਉਹ ਕੋਰੋਨਾ ਦਾ ਇਲਾਜ ਨਹੀਂ , ਉਕਤ ਦਵਾਈ ਬੀਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ। ਜੇਕਰ ਕਿਸੇ ਵਿਅਕਤੀ ਦੀ ਉਕਤ ਦਵਾਈ ਲੈਣ ਦੀ ਇੱਛਾ ਨਹੀਂ ਤਾਂ ਉਹ ਨਾ ਲਵੇ ,ਇੱਛੁਕ ਵਿਅਕਤੀ ਹੀ ਇਸ ਦਵਾਈ ਦੀ ਵਰਤੋਂ ਕਰੇ ਅਤੇ ਵਿਭਾਗ ਵੱਲੋਂ ਦਵਾਈ ਵੰਡਦੇ ਵੰਡ ਸਮੇਂ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀਆਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼/ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ।


Bharat Thapa

Content Editor

Related News