ਰਾਈਫਲ 'ਚੋਂ ਗੋਲੀ ਚੱਲਣ ਨਾਲ ਹੋਮਗਾਰਡ ਜਵਾਨ ਦੀ ਮੌਤ

06/17/2019 6:13:13 PM

ਮਲੋਟ(ਜੁਨੇਜਾ) ਅੱਜ ਸਵੇਰੇ ਸਥਾਨਕ ਮਿਮਟ ਕਾਲਜ ਵਿਚ ਵੋਟਰ ਮਸੀਨਾਂ ਦੀ ਸੁਰੱਖਿਆ ਲਈ ਬਣਾਏ ਸਟਰਾਂਗ ਰੂਮ ਤੇ ਤਾਇਨਾਤ ਇਕ ਹੋਮ ਗਾਰਡ ਜਵਾਨ ਦੀ ਆਪਣੀ ਹੀ ਰਾਈਫਲ ਵਿਚੋਂ ਗੋਲੀ ਚੱਲ ਜਾਣ ਕਰਕੇ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸੰਮੇਵਾਲੀ ਦਾ ਸੰਤੋਖ ਸਿੰਘ ਨਾਮਕ ਹੋਮਗਾਰਡ ਜਵਾਨ ਜੋ ਲੱਖੇਵਾਲੀ ਪੁਲਸ ਥਾਣੇ ਵਿਚ ਤਾਇਨਾਤ ਸੀ ਦੀ ਪਿਛਲੇ ਮਹੀਨੇ ਹੀ ਮਲੋਟ ਮਿਮਟ ਦੀ ਇਮਾਰਤ ਵਿਚ ਡਿਊਟੀ ਸਟਰਾਂਗ ਰੂਮ ਨੰਬਰ 085 ਪਹਿਲੀ ਮੰਜਿਲ ਤੇ ਲੱਗੀ ਸੀ ਜਿੱਥੇ ਲੰਬੀ ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਿੰਗ ਮਸ਼ੀਨਾਂ ਰੱਖੀਆਂ ਹੋਈਆਂ ਸਨ ਜਿੱਥੇ ਇਹ ਹਾਦਸਾ ਵਾਪਰਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪੁੱਜ ਗਏ। ਉਸਦੀ ਪਤਨੀ ਅਤੇ ਪੁੱਤਰ ਦਾ ਕਹਿਣਾ ਹੈ ਕਿ ਉਹ ਸਵੇਰੇ ਖੁਸ਼ੀ ਖੁਸ਼ੀ ਡਿਊਟੀ ਤੇ ਆਇਆ ਸੀ ਅਤੇ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ। ਘਟਨਾ ਸਥਾਨ ਤੇ ਪੁੱਜੇ ਡੀਐਸਪੀ ਭੁਪਿੰਦਰ ਸਿੰਘ ਰੰਧਾਵਾ ਅਤੇ ਸਿਟੀ ਦੇ ਐਸਐਸਚ ਜਸਵੀਰ ਸਿੰਘ ਨੇ ਮੌਕੇ ਤੇ ਪੁੱਜ ਕਿ ਸਥਿਤੀ ਦਾ ਜਾਇਜਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੰਤੋਖ ਸਿੰਘ ਦੇ ਹੱਥ ਵਿਚ ਫੜੀ ਰਾਈਫਲ ਡਿੱਗ ਜਾਣ ਕਰਕੇ ਗੋਲੀ ਚੱਲ ਗਈ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਮਾਮਲੇ ਸੰਬੰਧੀ 174 ਦੀ ਕਾਰਵਾਈ ਕਰਕੇ ਜਾਂਚ ਕੀਤੀ ਜਾ ਰਹੀ ਹੈ।

satpal klair

This news is Content Editor satpal klair