ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ

05/17/2020 7:22:17 PM

ਦੋਦਾ, (ਲਖਵੀਰ ਸ਼ਰਮਾ)— ਪਿੰਡ ਲੁੰਡੇਵਾਲਾ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਘਰ ਦਾ ਕੀਮਤੀ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸਬੰਧਤ ਛਿੰਦਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਲੁੰਡੇਵਾਲਾ ਦੇ ਘਰ ਦੇ ਇਕ ਕਮਰੇ 'ਚ ਗੈਸ ਸਿਲੰਡਰ 'ਤੇ ਜਦ ਖਾਣਾ ਬਣ ਰਿਹਾ ਸੀ ਤਾਂ ਅਚਾਨਕ ਗੈਸ ਪਾਈਪ 'ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਕਮਰੇ ਅੰਦਰ ਖੜ੍ਹਾ ਮੋਟਰ ਸਾਈਕਲ, ਫਰਿਜ, ਕੂਲਰ, ਕੱਪੜਿਆਂ ਵਾਲੀ ਪੇਟੀ, ਕਣਕ, ਬੈੱਡ ਆਦਿ ਹੋਰ ਕੀਮਤੀ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਪਰ ਗੁਆਂਢੀਆਂ ਵਲੋਂ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਛਿੰਦਾ ਸਿੰਘ ਦੇ ਪਰਿਵਾਰ ਨੂੰ ਸਮੇਂ ਸਿਰ ਕਮਰੇ ਤੋਂ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬੱਚਤ ਰਹਿ ਗਈ।


KamalJeet Singh

Content Editor

Related News