ਪੈਪਸੀਕੋ ਫਾਊਂਡੇਸ਼ਨ ਅਤੇ ਸਮਾਇਲ ਫਾਊਂਡੇਸ਼ਨ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ

03/08/2022 4:53:16 PM

ਭਵਾਨੀਗੜ੍ਹ (ਵਿਕਾਸ) : ਪੈਪਸੀਕੋ ਫਾਊਂਡੇਸ਼ਨ ਅਤੇ ਸਮਾਇਲ ਫਾਊਂਡੇਸ਼ਨ ਵੱਲੋਂ ਆਈ.ਸੀ.ਡੀ.ਐੱਸ ਦੇ ਸਹਿਯੋਗ ਨਾਲ ਪਿੰਡ ਚੰਨੋ, ਕਾਲਾਝਾੜ, ਤੇ ਨਦਾਮਪੁਰ ਦੇ ਆਂਗਣਵਾੜੀ ਸੈਂਟਰਾਂ ਵਿਚ ਮੰਗਲਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਸਮਾਗਮ ’ਚ ਆਈ.ਸੀ.ਡੀ.ਐੱਸ. ਡਿਪਾਰਟਮੈਂਟ ਦੇ ਮਹਿਲਾ ਸੁਪਰਵਾਈਜ਼ਰ, ਆਂਗਣਵਾੜੀ ਵਰਕਰ, ਅਧਿਆਪਕਾਂ ਅਤੇ ਪੈਪਸੀਕੋ ਪਲਾਂਟ ਦੇ ਅਧਿਕਾਰੀ ਤੇ ਸਮਾਇਲ ਫਾਊਂਡੇਸ਼ਨ ਦੀ ਟੀਮ ਦੇ ਮੈਂਬਰ ਹਾਜ਼ਰ ਸਨ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਮਾਨਸਾ ਹਲਕੇ ਪੁੱਜ ਲਿਆ ਸਟਰਾਂਗ ਰੂਮ ਦਾ ਜਾਇਜ਼ਾ

ਇਸ ਮੌਕੇ ਮਹਿਲਾ ਸੁਪਰਵਾਈਜ਼ਰ ਕਮਲ ਮਹਿੰਦਰ ਨੇ ਮਹਿਲਾ ਦਿਵਸ ਨੂੰ ਮਨਾਉਣ ਦੀ ਮਹੱਤਤਾ ਅਤੇ ਮਹਿਲਾਵਾਂ ਦਾ ਸਮਾਜ ਭਲਾਈ ਲਈ ਯੋਗਦਾਨ ਬਾਰੇ ਭਾਸ਼ਣ ਦਿੱਤਾ। ਇਸ ਮੌਕੇ ਭਰਤ ਗੋਇਲ ਪ੍ਰਿੰਸੀਪਲ ਕਾਲਾਝਾੜ ਅਤੇ ਕਮਲੇਸ਼ ਰਾਣੀ ਪ੍ਰਿੰਸੀਪਲ ਨਦਾਮਪੁਰ ਨੇ ਨਾਰੀ ਸ਼ਕਤੀ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦੀ ਮਹੱਤਤਾ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਮਹਿਲਾਵਾਂ ਦੀ ਗੋਦ ਭਰਾਈ ਵੀ ਕੀਤੀ ਗਈ ਤੇ ਮਹਿਲਾਵਾਂ ਦੀਆਂ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਸ ਦਾ ਮਕਸਦ ਉਨ੍ਹਾਂ ਨੂੰ ਸਿਹਤ ਅਤੇ ਪੌਸ਼ਣ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਪੈਪਸੀਕੋ ਪਲਾਂਟ ਦੇ ਹੈੱਡ ਯੋਗੇਸ਼ ਤਿਆਗੀ ਤੋਂ ਇਲਾਵਾ ਅਭਿਸ਼ੇਕ ਸੈਣੀ ਮੈਨੇਜਰ ਐੱਚ.ਆਰ ਅਤੇ ਸੰਦੀਪ ਬਾਂਸਲ ਮੈਨੇਜਰ ਵੈੱਲਫੇਅਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕਾਂਗਰਸ ਰਾਜ ਸਭਾ ਲਈ ਨਵੇਂ ਚਿਹਰੇ ਸਾਹਮਣੇ ਲਿਆਵੇਗੀ!


Anuradha

Content Editor

Related News