ਤੇਜ਼ ਰਫਤਾਰ ਮਿੰਨੀ ਬੱਸ ਨੇ ਕੀਤੇ ਦੋ ਹਾਦਸੇ, ਤਿੰਨ ਰਗੜੇ, ਇੱਕ ਦੀ ਮੌਤ

01/10/2021 1:34:02 PM

ਤਪਾ ਮੰਡੀ (ਮੇਸ਼ੀ) : ਤਪਾ ਬਾਈਪਾਸ ਤੋਂ ਨਾਮਦੇਵ ਮਾਰਗ ’ਤੇ ਗਲਤ ਸਾਇਡ ਤੋਂ ਆ ਰਹੀ ਇੱਕ ਮਿੰਨੀ ਬੱਸ ਵਲੋਂ ਮੋਟਰਸਾਇਕਲ ਸਵਾਰਾਂ ਨੂੰ ਜ਼ਬਰਦਸਤ ਟਕੱਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਸਲ ’ਚ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

ਜਾਣਕਾਰੀ ਅਨੁਸਾਰ ਪੱਖੋਂ ਕੈਂਚਿਆਂ ਤੋਂ ਪੱਖੋਂ ਕਲਾਂ ਰੂਟ ਦੀ ਬਾਠ ਬੱਸ ਵੱਲੋਂ ਪੱਖੋਂ ਕੈਂਚਿਆਂ ਵੱਲ ਜਾਂਦੇ ਸਮੇਂ ਚਾਲਕ ਵੱਲੋਂ ਪਹਿਲਾਂ ਅੰਦਰਲੇ ਬੱਸ ਸਟੈਂਡ ’ਤੇ ਇੱਕ ਵਿਅਕਤੀ ਨੂੰ ਟਕੱਰ ਮਾਰੀ, ਜੋ ਬਾਲ ਬਾਲ ਬਚ ਗਿਆ। ਉਸ ਮਗਰੋਂ ਨਾਮਦੇਵ ਮਾਰਗ ’ਤੇ ਬੱਸ ਸਟੈਂਡ ਆਉਂਦੇ ਸਮੇਂ ਐੱਫ.ਸੀ.ਆਈ ਗੋਦਾਮਾਂ ਸਾਹਮਣੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਜਬਰਦਸਤ ਟਕੱਰ ਮਾਰ ਦਿੱਤੀ। ਇਸ ਹਾਦਸੇ ’ਚ ਇੱਕ ਦੀ ਮੌਕੇ ’ਤੇ ਮੌਤ ਹੋ ਗਈ, ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। 

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਘਟਨਾ ਦੌਰਾਨ ਬੱਸ ਸਮੇਤ ਚਾਲਕ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਘੇਰਕੇ ਬੱਸ ਸਮੇਤ ਚਾਲਕ ਨੂੰ ਪੁਲਸ ਹਵਾਲੇ ਕਰ ਦਿੱਤਾ। ਘਟਨਾ ਸਥਾਨ ’ਤੇ ਪੁੱਜੇ ਤਪਾ ਪੁਲਸ ਮੁਲਾਜ਼ਮਾਂ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਜਿਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

rajwinder kaur

This news is Content Editor rajwinder kaur