ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ

08/07/2022 10:48:35 AM

ਫਰੀਦਕੋਟ (ਰਾਜਨ, ਜਗਤਾਰ) : ਮਾਡਰਨ ਜੇਲ੍ਹ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਕੋਲੋਂ ਡਿਓਢੀ ਵਿਚ ਤਲਾਸ਼ੀ ਲੈਣ ’ਤੇ 78.10 ਗ੍ਰਾਮ ਹੈਰੋਇਨ ਅਤੇ ਇਕ ਟੱਚ ਸਕਰੀਨ ਮੋਬਾਇਲ, ਜੋ ਉਸਨੇ ਅੰਦਰ ਸਪਲਾਈ ਕਰਨਾ ਸੀ, ਬਰਾਮਦ ਹੋਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- CM ਮਾਨ ਅੱਜ MSP ਨੂੰ ਕਾਨੂੰਨੀ ਗਾਰੰਟੀ ਦੇਣ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਉਠਾਉਣਗੇ ਮੁੱਦਾ

ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਨੇ ਸਥਾਨਕ ਥਾਣਾ ਸਿਟੀ ਨੂੰ ਲਿਖੇ ਗਏ ਪੱਤਰ ’ਚ ਦੱਸਿਆ ਸੀ ਕਿ ਜਦੋਂ ਉਸਦੀ ਡਿਊਟੀ ਬਤੌਰ ਡਿਓਢੀ ਇੰਚਾਰਜ ਲੱਗੀ ਹੋਈ ਸੀ ਤਾਂ ਜੇਲ੍ਹ ਦਾ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਜਦੋਂ ਡਿਊਟੀ ’ਤੇ ਆਇਆ ਤਾਂ ਉਸਦੀ ਤਲਾਸ਼ੀ ਵਾਰਡਨ ਜਸਵੀਰ ਸਿੰਘ ਲੈਣ ਲੱਗਾ ਤਾਂ ਉਹ ਉਸ ਨਾਲ ਹੱਥੋਪਾਈ ਕਰਕੇ ਆਪਣੇ ਹੱਥ ਵਿਚ ਫੜੀ ਫਾਈਲ ਸਮੇਤ ਹਵਾਲਾਤੀ ਦਫ਼ਤਰ ਵਿਚ ਭੱਜ ਗਿਆ, ਜਿਸਦੇ ਮਗਰ ਹੀ ਸ਼ਿਕਾਇਤਕਰਤਾ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਅਤੇ ਵਾਰਡਨ ਜਸਵੀਰ ਸਿੰਘ ਤੇ ਗੁਰਵਿੰਦਰ ਸਿੰਘ ਚਲੇ ਗਏ।

ਇਹ ਵੀ ਪੜ੍ਹੋ- ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਉਸਦੇ ਕੋਲੋਂ ਫਾਈਲ ਲੈ ਕੇ ਜਦੋਂ ਜਾਂਚ ਕੀਤੀ ਗਈ ਤਾਂ ਕਾਗਜ਼ਾਂ ’ਚ ਲੁਕੋ ਕੇ ਰੱਖਿਆ ਟੇਪ ਕੀਤਾ ਇਕ ਪੈਕੇਟ ਅਤੇ ਇਕ ਟੱਚ ਸਕਰੀਨ ਵਾਲਾ ਮੋਬਾਇਲ ਬਰਾਮਦ ਹੋਣ ’ਤੇ ਐਡੀਸ਼ਨਲ ਸੁਪਰਡੈਂਟ ਅਰਪਨਜੋਤ ਸਿੰਘ ਅਤੇ ਡਿਪਟੀ ਸੁਪਰਡੈਂਟ ਸਕਿਓਰਿਟੀ ਕੁਲਬੀਰ ਸਿੰਘ ਦੀ ਹਾਜ਼ਰੀ ਵਿਚ ਪੈਕੇਟ ਦੀ ਜਾਂਚ ਕੀਤੀ ਗਈ ਤਾਂ ਇਸ ਵਿਚੋਂ 8 ਛੋਟੇ ਪੈਕੇਟ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ ਬਾਅਦ ਵਿਚ 78.10 ਗ੍ਰਾਮ ਪਾਇਆ ਗਿਆ। ਇਸਦੀ ਪੁਸ਼ਟੀ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਕਰ ਦਿੱਤੀ ਹੈ ਅਤੇ ਇਹ ਐਲਾਨ ਵੀ ਕੀਤਾ ਹੈ ਕਿ ਜਿਨ੍ਹਾਂ ਵੱਲੋਂ ਇਹ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਨੂੰ ਯੋਗ ਇਨਾਮ ਦਿੱਤੇ ਜਾਣਗੇ। ਇਸੇ ਹੀ ਸਬੰਧ ਵਿੱਚ ਡੀ. ਐੱਸ. ਪੀ. ਗੁਰਮੀਤ ਸਿੰਘ ਬਰਾੜ ਨੇ ਖੁਲਾਸਾ ਕੀਤਾ ਕਿ ਇਸ ਕਾਰਵਾਈ ਤੋਂ ਬਾਅਦ ਜਦੋਂ ਸਹਾਇਕ ਸੁਪਰਡੈਂਟ ਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 67,000 ਹਜ਼ਾਰ ਰੁਪਏ ਅਤੇ 3 ਮੋਬਾਇਲ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਉਹ ਕਦੋਂ ਤੋਂ ਜੇਲ੍ਹ ਅੰਦਰ ਮੋਬਾਇਲ ਅਤੇ ਚਿੱਟਾ ਸਪਲਾਈ ਕਰ ਰਿਹਾ ਹੈ ਅਤੇ ਇਸਦੇ ਨਾਲ ਹੋਰ ਕਿਹੜੇ ਸਪਲਾਇਰ ਰਲੇ ਹੋਏ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News