25 ਲੱਖ ਦੀ ਹੈਰੋਇਨ ਸਣੇ ਐੱਸ.ਟੀ.ਐੱਫ. ਵੱਲੋਂ ਨੌਜਵਾਨ ਕਾਬੂ

Sunday, Jan 13, 2019 - 12:37 AM (IST)

ਲੁਧਿਆਣਾ,(ਅਨਿਲ)—ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਇਕ ਨਸ਼ਾ ਸਮੱਗਲਰ ਨੂੰ 25 ਲੱਖ ਰੁਪਏ ਦੀ ਹੈਰੋਇਨ ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਬਹਿਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨਸ਼ੇ ਦੀ ਖੇਪ ਲੈ ਕੇ ਡਾਬਾ ਰੋਡ 'ਤੇ ਆਪਣੇ ਗਾਹਕਾਂ ਨੂੰ ਵੇਚਣ ਜਾ ਰਿਹਾ ਹੈ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੇੜੇ ਜੈਨ ਕਾਲੋਨੀ ਮੋੜ ਡਾਬਾ ਰੋਡ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਾਹਮਣਿਓਂ ਆ ਰਹੇ ਨੌਜਵਾਨ ਨੂੰ ਰੋਕ ਕੇ ਸ਼ੱਕ ਦੇ ਆਧਾਰ 'ਤੇ ਚੈਕਿੰਗ ਕੀਤੀ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਜੀ ਬਾਜ਼ਾਰ 'ਚ ਕਰੀਬ 25 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ। ਨੌਜਵਾਨ ਦੀ ਪਛਾਣ ਕਰਣਦੀਪ ਸਿੰਘ ਟਿੱਡਾ (20) ਪੁੱਤਰ ਬੇਅੰਤ ਸਿੰਘ ਵਾਸੀ ਮੱਕੜ ਕਾਲੋਨੀ ਢੰਡਾਰੀ ਕਲਾਂ ਸਾਹਨੇਵਾਲ ਵਜੋਂ ਕੀਤੀ ਹੈ, ਜਿਸ ਖਿਲਾਫ ਥਾਣਾ ਡਵੀਜ਼ਨ ਨੰ. 6 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News