880 ਗ੍ਰਾਮ ਹੈਰੋਇਨ, 1 ਕਿਲੋ ਅਫੀਮ ਤੇ 7,15,000 ਦੀ ਡਰੱਗ ਮਨੀ ਬਰਾਮਦ

06/11/2020 1:58:39 AM

ਫ਼ਾਜਿਲਕਾ,(ਨਾਗਪਾਲ) : ਫਾਜ਼ਿਲਕਾ ਸਥਿਤ ਸਪੈਸ਼ਲ ਸਟੇਟ ਆਪ੍ਰੇਸ਼ਨ ਸੈੱਲ ਨੇ ਏ. ਆਈ. ਜੀ. ਅਜੈ ਮਲੂਜਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਚਲਾਈ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਮਿਤ ਪਾਲ ਦੀ ਅਗਵਾਈ 'ਚ ਇਕ ਵਿਅਕਤੀ ਨੂੰ 1 ਕਿਲੋ ਅਫੀਮ ਅਤੇ 40,000 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਪੁਲਸ ਨੇ ਫਾਜ਼ਿਲਕਾ ਇਲਾਕੇ 'ਚ ਬਾਂਡੀਵਾਲਾ ਕਬੂਲ ਸ਼ਾਹ ਰੋਡ 'ਤੇ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਕਾਰ ਸਵਾਰ 2 ਵਿਅਕਤੀਆਂ ਤੋਂ 1 ਕਿਲੋ ਅਫੀਮ ਅਤੇ 40,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। 

ਸੁਮਿਤ ਪਾਲ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਜਸਕਰਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਰੋਸ਼ਨ ਲਾਲ ਵਾਸੀ ਜ਼ਿਲਾ ਫਾਜ਼ਿਲਕਾ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਇਹ ਅਫੀਮ ਪੜੋਸੀ ਸਟੇਟ ਰਾਜਸਥਾਨ ਤੋਂ ਲਿਆਏ ਸਨ ਅਤੇ ਲੰਬੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਸੁਮਿਤ ਪਾਲ ਨੇ ਦੱਸਿਆ ਕਿ ਨਸ਼ਾ ਸਮਗਲਰਾਂ ਦੇ ਤਾਰ ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਮਗਲਰਾਂ ਨਾਲ ਵੀ ਜੁੜੇ ਹੋਏ ਹਨ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਤੋਂ ਇਲਾਵਾ ਅੱਜ ਫਾਜ਼ਿਲਕਾ ਸਥਿਤ ਸਪੈਸ਼ਲ ਸਟੇਟ ਆਪ੍ਰੇਸ਼ਲ ਸੈਲ ਥਾਨਾ ਨੇ ਇਕ ਵਿਅਕਤੀ ਨੂੰ 880 ਗ੍ਰਾਮ ਹੈਰੋਇਨ ਅਤੇ 6,75,000 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਹਰਮੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟੇਟ ਆਪ੍ਰੇਸ਼ਨ ਸੈਲ ਪੁਲਸ ਨੇ ਸਬ ਇੰਸਪੈਕਟਰ ਅਰਵਿੰਦਰ ਪਾਲ ਸਿੰਘ ਦੀ ਅਗੁਵਾਈ 'ਚ ਥਾਨਾ ਮਮਦੋਟ ਖੇਤਰ ਤੋਂ ਇਕ ਵਿਅਕਤੀ ਮੰਗਲ ਸਿੰਘ ਵਾਸੀ ਪਿੰਡ ਛਾਂਗਾ ਰਾਏ ਹਿਠਾੜ ਥਾਨਾ ਗੁਰੂਹਰਸਹਾਏ ਨੂੰ ਸੂਹ ਮਿਲਣ 'ਤੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੰਗਲ ਸਿੰਘ ਨੇ ਇਹ ਹੈਰੋਇਨ ਪਾਕਿਸਤਾਨ 'ਚ ਬੈਠੇ ਸਮਗਲਰਾਂ ਤੋਂ ਵਾਟਸਅੱਪ ਰਾਹੀਂ ਆਰਡਰ ਦੇ ਕੇ ਮੰਗਵਾਈ ਸੀ ਅਤੇ ਉਹ ਇਸਨੂੰ ਕੰਡੇਦਾਰ ਤਾਰ ਨੇੜੇ ਖੇਤੀ ਮਜ਼ਦੂਰ ਬਣ ਕੇ ਕੱਢਣ ਦੀ ਤਾਕ 'ਚ ਸਨ ਕਿ ਪੁਲਸ ਨੇ ਉਸਨੂੰ ਕਾਬੂ ਕਰ ਲਿਆ। ਪੁਲਸ ਨੇ ਮੰਗਲ ਸਿੰਘ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜਾਰ 'ਚ ਕੀਮਤ ਕਰੀਬ 4 ਕਰੋੜ 40 ਲੱਖ ਰੁਪਏ ਹੈ।

 


Deepak Kumar

Content Editor

Related News