ਬੇਸਹਾਰਾ ਜਾਨਵਰਾਂ ਦੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਲਈ ਜਵਾਬਦੇਹੀ ਜਰੂਰੀ ......

05/04/2020 11:40:11 AM

ਲੈਕਚਰਾਰ, ਵਰਿੰਦਰ ਸ਼ਰਮਾ 
ਧਰਮਕੋਟ ਜ਼ਿਲਾ ਮੋਗਾ (ਪੰਜਾਬ) 

ਬੀਤੇ ਸਾਲਾਂ ਤੋਂ ਬੇਸਹਾਰਾ ਜਾਨਵਰਾਂ ਦੇ ਕਾਰਨ ਹੋਣਾ ਵਾਲੀਆਂ ਦੁਰਘਟਨਾਵਾਂ ਵਿਚ ਸੈਂਕੜੇ ਲੋਕ ਬੇਵਕਤ ਮਾਰੇ ਗਏ। ਦੋਸਤੋ, ਇਹ ਅੰਕੜਾ ਤਾਂ ਸਰਕਾਰੀ ਵਿਭਾਗ ਤੋ ਹਾਸਿਲ ਕੀਤਾ ਗਿਆ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੀ ਦੁਰਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਕਦੇ ਜ਼ਿਕਰ ਤੱਕ ਵੀ ਨਹੀਂ ਹੁੰਦੀ। ਅਫਸੋਸ ਦੀ ਗੱਲ ਹੈ ਕਿ ਇੱਥੇ ਕਿਸੇ ਵੀ ਵਿਭਾਗ ਦੀ ਕੋਈ ਵੀ ਜਵਾਬਦੇਹੀ ਨਿਰਧਾਰਿਤ ਨਹੀਂ ਕੀਤੀ ਗਈ ਕਿ ਅਜਿਹੀਆਂ ਦੁਰਘਟਨਾਵਾਂ ਨੂੰ ਕਿਤੇ ਨਾ ਕਿਤੇ ਦਰਜ ਕੀਤਾ ਜਾਵੇ ਕਿ ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਸੜਕਾਂ 'ਤੇ ਕਿੰਨੀਆਂ ਕੀਮਤੀ ਮਨੁੱਖੀ ਜਾਨਾਂ ਗਈਆਂ ਹਨ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ। 

ਇਨ੍ਹਾਂ ਹਾਦਸਾਗ੍ਰਸਤ ਦੁਰਘਟਨਾਵਾਂ ਲਈ ਜਵਾਬਦੇਹ ਬਣਾਉਣ ਲਈ ਕੁਝ ਵਿਸ਼ੇਸ਼ ਯਤਨ ਕੀਤੇ ਜਾਣੇ ਅਤਿ ਜ਼ਰੂਰੀ ਹੈ। ਇਨ੍ਹਾਂ ਦੁਰਘਟਨਾਵਾਂ 'ਚ ਜਿੱਥੇ ਅਨੇਕਾਂ ਬੇਸ਼ਕੀਮਤੀ ਜਾਨਾਂ ਜਾਂਦੀਆਂ ਹਨ, ਉੱਥੇ ਹੀ ਅਣਗਿਣਤ ਲੋਕ ਬਦਕਿਸਮਤੀ ਨਾਲ ਆਵਾਰਾ ਪਸ਼ੂਆਂ ਦੇ ਕਾਰਨ ਜ਼ਿੰਦਗੀ ਭਰ ਲਈ ਆਪਣੇ ਅੰਗ ਗੁਆ ਬੈਠਦੇ ਹਨ। ਇਸ ਨਾਲ ਕਈ ਅੰਗਹੀਣ ਹੋ ਜਾਂਦੇ ਹਨ। ਹੁਣ ਤਾਂ ਰਾਸ਼ਟਰੀ ਰਾਜਮਾਰਗਾਂ 'ਤੇ ਵੀ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ। 

ਇਹ ਕੁਦਰਤੀ ਗੱਲ ਹੈ ਕਿ ਰਾਤ ਦੇ ਹਨੇਰੇ 'ਚ ਇਹੀ ਜਾਨਵਰ ਆਮ ਤੌਰ ’ਤੇ ਵਾਹਨਾਂ ਦੇ ਰਾਹ ਵਿਚ ਆ ਕੇ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਹ ਗੰਭੀਰ ਚਿੰਤਾ ਅਤੇ ਦੁੱਖ ਦੀ ਗੱਲ ਹੈ ਕਿ ਇਸ ਸਮੱਸਿਆ ਦੇ ਕਾਰਨ ਕਿਸੇ ਦੀ ਲਾਪਰਵਾਹੀ ਕਰਕੇ ਬੇਵਕਤ ਮਰਨਾ ਪੈਂਦਾ ਹੈ। ਸੜਕਾਂ ਤੇ ਬੁੱਢੇ-ਬੀਮਾਰ ਜਾਨਵਰ ਤਾਂ ਆਵਾਰਾ ਘੁੰਮਦੇ ਰਹਿੰਦੇ ਹਨ। ਇਸ ਨਾਲ ਕਈ ਲੋਕ ਜਾਨਵਰਾਂ ਦਾ ਦੁੱਧ ਲੈਣ ਤੋਂ ਬਾਅਦ ਜਦੋਂ ਜਾਨਵਰ ਦੁੱਧ ਦੇਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਛੱਡ ਦਿੰਦੇ ਹਨ, ਜਿਹੜੇ ਬਾਅਦ ਵਿਚ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਹ ਬਹੁਤ ਹੀ ਵੱਡੀ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰ ਦੀ ਗੰਭੀਰ ਸਮੱਸਿਆ ਬਣਦੀ ਹੈ। ਇਹੋ ਜਿਹਾ ਵਿਵਹਾਰ ਮੁਸਾਫਿਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਦਾ ਕਾਰਨ ਬਣਦੀ ਹੈ। 

ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’ 

ਇਹ ਆਵਾਰਾ ਪਸ਼ੂਆਂ ਦੀ ਸਮੱਸਿਆ ਇਥੋਂ ਤੱਕ ਹੀ ਖ਼ਤਮ ਨਹੀਂ ਹੁੰਦੀ ਬਲਕਿ ਸਾਡੇ ਕਿਸਾਨ ਵੀਰਾਂ ਨੂੰ ਵੀ ਇਸ ਘੋਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਕਿਸਾਨਾਂ ਨੂੰ ਗਾਵਾਂ,ਸਾਡਾਂ ਤੋ ਆਪਣੀ ਫਸਲ ਨੂੰ ਬਚਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਈ ਕਿਸਾਨਾਂ ਨੇ ਰਾਤ ਦੀ ਰਾਖੀ ਲਈ ਆਪਣੀ ਫਸਲ ਨੂੰ ਬਚਾਉਣ ਲਈ ਪੈਸੇ ਦੇ ਕੇ ਬੰਦੇ ਰੱਖੇ ਹੋਏ ਹਨ। ਪਰ ਅਫਸੋਸ ਸਮੱਸਿਆ ਉਥੇ ਦੀ ਉਥੇ ਖੜ੍ਹੀ ਹੈ। 

PunjabKesari

ਹੈਰਾਨੀਜਨਕ ਗੱਲ ਇਹ ਵੀ ਹੈ ਕਿ ਸਾਡੇ ਮੁਲਕ ਦੇ ਸਭ ਤੋਂ ਵੱਡੇ ਆਗੂ ਜਿਹੜੇ ਜਾਨਵਰ ਖਾਸ ਕਰ ਗਾਵਾਂ ਦੀ ਰਖਿਆ ਕਰਨ ਦਾ ਵਾਅਦਾ ਕਰਦੇ ਹਨ, ਉਨ੍ਹਾਂ ਤੋਂ ਵੀ ਇਸ ਸਮੱਸਿਆ ਦਾ ਹੱਲ ਲੱਭਿਆ ਨਹੀਂ ਜਾ ਰਿਹਾ। ਹਾਂ, ਕੁਝ ਇਕ ਗਊਸ਼ਾਲਾਵਾਂ ਦਾ ਕੰਮ ਬਹੁਤ ਹੀ ਵਧੀਆ ਹੈ। ਇਥੇ ਮੈਂ ਲੁਧਿਆਣਾ ਵਿਖੇ ਪ੍ਰਚੀਨ ਗਊਸ਼ਾਲਾ, ਸਮਰਾਲਾ ਰੋਡ ਦਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ। ਕੁਝ ਕੁ ਦਿਨ ਪਹਿਲਾਂ ਇਸ ਲੇਖ ਦੇ ਲੇਖਕ ਨੂੰ ਉਥੇ ਜਾ ਕੇ ਉਸ ਗਊਸ਼ਾਲਾ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਉਥੇ ਵਿਲੱਖਣ ਹੀ ਨਜ਼ਾਰਾ ਸੀ। ਗਊਸ਼ਾਲਾ ਦੇ ਕਰਮਚਾਰੀਆਂ ਦਾ ਕੰਮ ਬੇਹੱਦ ਸ਼ਲਾਘਾਯੋਗ ਸੀ। ਬਹੁਤ ਸਾਰੇ ਸ਼ਹਿਰ ਨਿਵਾਸੀ ਸੇਵਾ ਕਰਨ ਵਿਚ ਲੀਨ ਸਨ। ਗਊਸ਼ਾਲਾ ਦੀ ਉਪਰਲੀ ਛੱਤ 'ਤੇ ਕਬੂਤਰਾਂ ਨੂੰ ਚੌਗਾ ਪਾਉਣ ਲਈ ਪੰਛੀ ਪ੍ਰੇਮੀਆਂ ਦੇ ਝੁੰਡਾਂ ਦੇ ਝੁੰਡਾਂ ਸਨ। ਇਹ ਵੇਖ ਮਨ ਬਹੁਤ ਖੁਸ਼ ਹੋਇਆ।

ਨਿਰਸੰਦੇਹ ਹਰ ਸ਼ਹਿਰ ਵਿਚ ਇਕੋ ਵੇਲੇ ਇਸ ਤਰ੍ਹਾਂ ਦੀਆਂ ਗਊਸ਼ਾਲਾਵਾਂ ਬਣਾਉਣ ਲਈ ਕੁਝ ਵਿਸ਼ੇਸ਼ ਯਤਨਸ਼ੀਲ ਹੋਣਾ ਪਵੇਗਾ। ਸਰਕਾਰਾਂ ਨੂੰ ਵੀ ਇਸ ਘੋਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਗਊਸ਼ਾਲਾਵਾਂ ਚਲਾਉਣ ਲਈ ਲੋਕਾਂ ਤੋਂ ਵਿਸ਼ੇਸ਼ ਟੈਕਸ ਲੈ ਰਹੀ ਹੈ ਤਾਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰ ਨੂੰ ਵਚਨਬੱਧ ਹੋਣਾ ਲਾਜ਼ਮੀ ਹੈ। ਇਸ ਨਾਲ ਹੀ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਲਈ ਜਵਾਬਦੇਹ ਸਰਕਾਰ ਆਪਣਾ ਨੈਤਿਕ ਫਰਜ਼ ਨਿਭਾਉਣ ਵਿਚ ਸਫਲ ਹੋ ਸਕਦੀ ਹੈ। ਕੁਝ ਕੁ ਕਿਸਾਨ ਵੀਰ ਵੀ ਇਸ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ। ਕਿਸੇ ਇਕ ਧਿਰ 'ਤੇ ਜ਼ਿੰਮੇਵਾਰੀ ਲਾਉਣ ਨਾਲ ਕੁਝ ਵੀ ਸੰਵਰਣ ਵਾਲਾ ਨਹੀਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਕੰਮ ਇਕੱਲੇ ਨਹੀਂ ਕੀਤਾ ਜਾ ਸਕਦਾ। ਇਸ ਲਈ ਇੱਕਜੁੱਟ ਹੋਣਾ ਲਾਜ਼ਮੀ ਹੈ। 

ਪੜ੍ਹੋ ਇਹ ਵੀ ਖਬਰ - ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ 

ਪੜ੍ਹੋ ਇਹ ਵੀ ਖਬਰ - ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ’ਚ ਕੁੱਲ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ : ਪੀ ਏ ਯੂ

ਕੋਈ ਦੋ ਰਾਏ ਨਹੀਂ ਕਿ ਇਹ ਜਾਨਵਰ/ਗਾਵਾਂ ਸਾਡੇ ਲੋਕਾਂ ਦੁਆਰਾ ਹੀ ਪਾਲੇ ਜਾਂਦੇ ਹਨ ਪਰ ਜਦੋਂ ਇਹ ਲਾਭਦਾਇਕ ਨਹੀਂ ਰਹਿੰਦੇ ਤਾਂ ਇਹਨਾਂ ਨੂੰ ਲਾਵਾਰਸ ਹਾਲਤ ਵਿੱਚ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਬਹੁਤ ਸੰਖਿਆ ਵਿਚ ਇਹ ਜਾਨਵਰ/ਗਾਵਾਂ ਫਸਲਾਂ ਤਾਂ ਉਜਾੜ ਦਿੰਦੀਆਂ ਹਨ ਅਤੇ ਵਧੇਰੇ ਦੁਰਘਟਨਾਵਾਂ ਦਾ ਕਾਰਨ ਵੀ ਬਣਦੀਆਂ ਹਨ। ਜਿਸ ਨਾਲ ਹਰ ਸਾਲ ਬੇਸ਼ਕੀਮਤੀ ਜਾਨਾਂ ਬੇਵਕਤ ਖਤਮ ਹੋ ਰਹੀਆਂ ਹਨ। ਆਉ ਸਮਾਜ ਦੇ ਹਰੇਕ ਵਰਗ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਇਸ ਦੇ ਨਾਲ ਸਥਾਨਿਕ ਸਰਕਾਰ ਨੂੰ ਵੀ ਬੇਸਹਾਰਾ, ਲਾਚਾਰ ਅਤੇ ਮੂਕ ਪ੍ਰਾਣੀਆਂ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ। ਸ਼ਹਿਰ ਦੇ ਆਗੂਆਂ/ਮੈਬਰਾਂ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਮਹਾਨ ਕੰਮ ਵਿੱਚ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਿਭਾਉਣ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਤਾਂ ਹੀ ਆਸਾਨੀ ਨਾਲ਼ ਕੋਈ ਸਾਰਥਿਕ ਹੱਲ ਲੱਭ ਜਾਣਾ ਸੁਭਾਵਿਕ ਹੈ। ਸੜਕਾਂ 'ਤੇ ਆਵਾਰਾ ਪਸ਼ੂਆਂ ਦੀ ਸਮੱਸਿਆ 'ਚ ਕੋਈ ਖਾਸ ਫਰਕ ਦੇਖਣ ਨੂੰ ਨਹੀਂ ਮਿਲ ਰਿਹਾ। ਸਰਕਾਰਾਂ ਨੂੰ ਸ਼ਹਿਰਾਂ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਣ ਲਈ ਵਿਵਹਾਰਕ ਹੱਲ ਕੱਢਣ ਲਈ ਗੰਭੀਰ ਹੋਣ ਦੀ ਵਧੇਰੇ ਲੋੜ ਹੈ। 


rajwinder kaur

Content Editor

Related News