ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਬੇਸਹਾਰਾ ਜਾਨਵਰਾਂ ਨੂੰ ਵੀ ਪਾਉਣਾ ਚਾਹੀਦਾ ਹੈ ਹਰਾ-ਚਾਰਾ :ਮੋਫਰ

05/02/2020 7:53:15 PM

ਮਾਨਸਾ (ਮਿੱਤਲ) - ਜਿਲ੍ਹਾ ਪੁਲਿਸ ਮੁੱਖੀ ਡਾ: ਨਰਿੰਦਰ ਭਾਰਗਵ ਵੱਲੋਂ ਪਿਛਲ਼ੇ ਦਿਨੀ ਸ਼ਹਿਰ ਦੀ ਅਰੋੜਾ ਵੰਸ਼ ਸਭਾ ਦੇ ਸਹਿਯੋਗ ਨਾਲ ਬੇਜੁਬਾਨੇ ਜਾਨਵਰਾਂ ਨੂੰ ਹਰਾ ਅਤੇ ਪੰਛੀਆਂ ਨੂੰ ਦਾਣੇ ਪਾਉਣ ਦੀ ਮੁੰਹਿਮ ਨੂੰ ਅੱਗੇ ਤੋਰਦੇ ਹੋਏ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਇੱਕ ਦਿਨ ਦਾ ਪਸ਼ੂਆਂ ਨੂੰ ਹਰਾ-ਚਾਰਾ ਪਾਉਣ ਲਈ ਸੰਸਥਾ ਨੂੰ ਸਹਿਯੋਗ ਦਿੱਤਾ ਅਤੇ ਖੁਦ ਆਪਣੇ ਹੱਥਾਂ ਨਾਲ ਮਾਨਸਾ ਆ ਕੇ ਬੇਸਹਾਰਾ ਜਾਨਵਰਾਂ ਨੂੰ ਹਰਾ-ਚਾਰਾ ਪਾਇਆ। ਇਸ ਮੌਕੇ ਬਿਕਰਮ ਸਿੰਘ ਮੋਫਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਰੋੜਵੰਸ਼ ਸਭਾ ਦੇ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਿੱਢਿਆ ਹੋਇਆ ਹੈ, ਜਿਸ ਦੀ ਜਿਨ੍ਹੀ ਵੀ ਸਲਾਂਘਾ ਕੀਤੀ ਜਾਵੇ, ਉਨ੍ਹੀ ਹੀ ਥੌੜ੍ਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਆਸ਼ੂ ਅਰੋੜਾ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਇਸ ਕਾਰਜ ਬਾਰੇ ਜਾਣਕਾਰੀ ਦਿੱਤੀ ਸੀ। ਸ: ਮੋਫਰ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਯੋਗਦਾਨ ਪਾ ਕੇ ਉਨ੍ਹਾਂ ਦੇ ਮਨ ਨੂੰ ਵੱਡੀ ਸ਼ਾਂਤੀ ਮਿਲੀ ਹੈ।  ਮੋਫਰ ਨੇ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ ਦੇਣ ਦੇ ਨਾਲ-ਨਾਲ ਬੇਸਹਾਰਾ ਜਾਨਵਰਾਂ ਨੂੰ ਵੀ ਹਰਾ-ਚਾਰਾ ਪਾਉਣਾ ਚਾਹੀਦਾ ਹੈ। ਇਸੇ ਦੌਰਾਨ ਸ: ਮੋਫਰ ਨੇ ਸੰਸਥਾਵਾਂ ਦੇ ਆਗੂਆਂ ਨੂੰ ਮਾਸਕ ਵੀ ਦਿੱਤੇ।  ਇਸ ਮੌਕੇ ਕਾਂਗਰਸੀ ਆਗੂ ਸੁਰੇਸ਼ ਨੰਦਗੜ੍ਹੀਆ, ਸੰਸਥਾ ਦੇ ਪ੍ਰਧਾਨ ਐਡਵੋਕੇਟ ਆਸ਼ੂ ਅਰੋੜਾ, ਜਗਸੀਰ ਸਿੰਘ ਬਿੱਲੂ, ਸੰਦੀਪ ਸਿੰਘ ਭੰਗੂ, ਅੱਪੀ ਝੱਬਰ, ਸੋਨੂੰ ਅਰੋੜਾ, ਹੈਪੀ ਅਰੋੜਾ, ਰਿੰਕੂ ਅਰੋੜਾ, ਘਨਸ਼ਿਆਮ ਅਰੋੜਾ, ਰਾਘਵ ਅਰੋੜਾ, ਰੋਹਿਤ ਅਰੋੜਾ, ਜਤਿਨ ਅਰੋੜਾ, ਸੁੱਖੀ ਭੰਮੇ ਆਦਿ ਆਗੂਆਂ ਨੇ ਸ: ਮੋਫਰ ਦਾ ਧੰਨਵਾਦ ਕੀਤਾ।
 


Harinder Kaur

Content Editor

Related News