ਮੋਹਲੇਧਾਰ ਮੀਂਹ ਕਾਰਨ ਅਧੂਰੇ ਸੀਵਰੇਜ਼ 'ਚ ਫ਼ਸਿਆ ਵੱਡਾ ਟਰਾਲਾ ਤੇ ਜੀਪ, ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ

09/05/2020 1:15:57 PM

ਜੈਤੋ (ਜਿੰਦਲ): ਪਿਛਲੇ ਕਾਫੀ ਮਹੀਨਿਆਂ ਤੋਂ ਬਠਿੰਡਾ ਰੋਡ, ਜੈਤੋ ਵਿਖੇ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।ਇਹ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ।ਬਾਰਿਸ਼ ਹੋ ਜਾਣ ਕਾਰਨ ਇਹ ਪਾਣੀ ਸੜਕਾਂ,ਗਲੀਆਂ ਅਤੇ ਘਰਾਂ 'ਚ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਚੋਰਾਂ ਦੇ ਹੌਂਸਲੇ ਬੁਲੰਦ, ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

PunjabKesari

ਵਰਨਣਯੋਗ ਗੱਲ ਇਹ ਹੈ ਕਿ ਇੱਥੇ ਸੀਵਰੇਜ ਵਿਭਾਗ ਵਲੋਂ ਬਹੁਤ ਹੀ ਵੱਡੇ-ਵੱਡੇ ਖੱਡੇ ਬਣਾ ਕੇ ਇਸ ਨੂੰ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ ਅਤੇ ਭਿਆਨਕ ਹਾਦਸੇ ਵਾਪਰਣ ਦਾ ਡਰ ਬਣਿਆ ਹੋਇਆ ਹੈ। ਇੱਥੋਂ ਦੇ ਦੁਕਾਨਦਾਰ ਵੀ ਬੇਹੱਦ ਪਰੇਸ਼ਾਨ ਹਨ। ਸੜਕ ਦੀ ਖ਼ਸਤਾ ਹਾਲਤ ਕਾਰਨ ਲੋਕ ਬਠਿੰਡਾ ਵੱਲ ਨਾ ਤਾਂ ਜਾ ਸਕਦੇ ਅਤੇ ਨਾ ਹੀ ਆ ਸਕਦੇ ਹਨ। ਭਾਵੇਂ ਲੋਕਾਂ ਦਾ ਬਠਿੰਡੇ ਨਾਲ ਤਾਲਮੇਲ ਲਗਭਗ ਟੁੱਟ ਹੀ ਗਿਆ ਹੈ। ਪਰ ਪ੍ਰਸਾਸ਼ਨ ਅਤੇ ਸਰਕਾਰ ਬਿਲਕੁੱਲ ਖਾਮੋਸ਼ ਹਨ ਅਤੇ ਕੁੰਭਕਰਨੀ ਦੀ ਨੀਂਦ ਸੌਂ ਰਹੇ ਹਨ। ਮਾਮੂਲੀ ਜਿਹੀ ਬਾਰਸ਼ ਹੋ ਜਾਨ ਕਾਰਨ ਜੈਤੋ ਦੀ ਸਾਰੀਆਂ ਹੀ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀਆਂ ਹਨ।

ਇਹ ਵੀ ਪੜ੍ਹੋ: ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

PunjabKesari

ਕਈ-ਕਈ ਦਿਨ ਗੰਦਾ ਪਾਣੀ ਸੜਕਾਂ ਅਤੇ ਗਲੀਆਂ 'ਚ ਹੀ ਖੜ੍ਹਾ ਰਹਿੰਦਾ ਹੈ।ਮੀਂਹ ਦੇ ਦਿਨਾਂ 'ਚ ਲੋਕਾਂ ਨੂੰ ਇਧਰ-ਉਧਰ ਜਾਨ ਲਈ ਕਿਸ਼ਤੀਆਂ ਦੀ ਲੋੜ ਪੈਂਦੀ ਹੈ।ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਹੀ ਪ੍ਰਵੇਸ਼ ਕਰ ਗਿਆ ਸੀ। ਲੋਕ ਆਪਣੇ ਘਰਾਂ 'ਚੋਂ ਪਾਣੀ ਨੂੰ ਬਾਹਰ ਕੱਢਦੇ ਹੋਏ ਦੇਖੇ ਗਏ।ਜੈਤੋ ਵਿਖੇ ਮੀਂਹ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ,ਲੋਕਾਂ ਨੂੰ ਅਜਿਹੀਆਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਇਹ ਹੈ ਕਿ ਜੈਤੋ ਸ਼ਹਿਰ ਦੇ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ।ਬੀਤੀ ਸ਼ਾਮ ਬਠਿੰਡਾ ਰੋਡ ਤੇ ਇਕ ਵੱਡਾ ਟਰਾਲਾ (ਜੋ ਕਿ ਮਾਲ ਦਾ ਭਰਿਆ ਹੋਇਆ ਸੀ) ਜਾ ਰਿਹਾ ਸੀ ਅਚਾਨਕ ਇਸ ਟਰਾਲੇ ਦੇ ਇਕ ਪਾਸੇ ਦੇ ਟਾਇਰ ਸੜਕ ਤੇ ਬਣੇ ਖੱਡੇ 'ਚ ਧਸ ਗਏ। ਰਾਮਲੀਲਾ ਗਰਾਊਂਡ 'ਚ ਇਕ ਨਾਲੇ ਉਪਰ, ਬਣੀ ਹੋਈ ਟੁੱਟੀ ਪੁਲੀ 'ਚ ਇਕ ਜੀਪ ਵੀ ਧਸ ਗਈ ਸੀ।

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ


Shyna

Content Editor

Related News