ਜੈਤੋਂ ''ਚ ਗਰਮੀ ਦਾ ਕਹਿਰ ਜਾਰੀ, ਇਕ ਹੋਰ ਵਿਅਕਤੀ ਦੀ ਹੋਈ ਮੌਤ

07/05/2019 12:47:24 AM

ਜੈਤੋ,(ਜਿੰਦਲ): ਅੱਜ ਕੱਲ ਗਰਮੀ ਪੂਰੇ ਜ਼ੋਰਾਂ ਨਾਲ ਪੈ ਰਹੀ ਹੈ, ਜੋ ਕਿ ਆਮ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਇਸ ਕਾਰਨ ਜੈਤੋ ਦਾ ਇਕ 35 ਸਾਲਾ ਵਿਅਕਤੀ ਅਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਲਮੀਕਿ ਕਾਲੋਨੀ, ਜੈਤੋ ਵਿਖੇ ਹੀ ਕਿਸੇ ਦੁਕਾਨ 'ਤੇ ਕੰਮ ਕਰਦਾ ਸੀ। ਰਾਤ ਸਮੇਂ ਕੰਮ ਤੋਂ ਜਦੋਂ ਵਾਪਸ ਆਇਆ ਤਾਂ ਉਸ ਨੂੰ ਤੇਜ਼ ਬੁਖਾਰ ਹੋ ਗਿਆ ਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਿਸ ਕਾਰਨ ਉਸ ਦੇ ਹੱਥ-ਪੈਰ ਕੰਬਣ ਲੱਗ ਗਏ। ਉਸ ਦਾ ਭਰਾ ਦਲੀਪ ਸਿੰਘ ਤੇ ਉਸ ਦੇ ਮਾਪੇ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਇਸ ਨੂੰ ਕਿਸੇ ਵੱਡੇ ਹਸਪਤਾਲ ਲਿਜਾਣ ਦੀ ਰਾਏ ਦਿੱਤੀ ਪਰ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਉਸ ਨੇ ਦਮ ਤੋੜ ਦਿੱਤਾ।