ਐੱਨ.ਐੱਚ.ਐੱਮ ਸਿਹਤ ਮੁਲਾਜ਼ਮਾਂ ਨੇ ਥਾਲੀਆਂ ਖੜਕਾ ਸੁੱਤੀ ਕਾਂਗਰਸ ਸਰਕਾਰ ਨੂੰ ਜਗਾਉਣ ਦਾ ਕੀਤਾ ਯਤਨ

11/23/2021 2:33:14 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਐੱਨ.ਐੱਚ.ਐੱਮ ਸਿਹਤ ਮੁਲਾਜ਼ਮਾਂ ਵੱਲੋਂ ਕੀਤੀ ਕਲਮ ਛੋੜ ਹੜਤਾਲ ਦੇ 7ਵੇਂ ਦਿਨ ਸਿਵਲ ਹਸਪਤਾਲ ਸੰਗਰੂਰ ਵਿਖੇ ਹਾਜ਼ਰ ਹੋ ਕੇ ਖਾਲੀ ਥਾਲੀਆਂ ਖੜਕਾ ਕੇ ਐੱਨ.ਐੱਚ.ਐੱਮ ਦੇ ਕੱਚੇ ਕਾਮਿਆਂ ਦੀਆਂ ਹੱਕੀ ਮੰਗਾਂ ਪ੍ਰਤੀ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਗਿਆ। ਮੁਲਾਜ਼ਮ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਕੋਰੋਨਾ ਕਾਲ ਦੌਰਾਨ ਭਾਰਤ ਸਰਕਾਰ ਦੁਆਰਾ ਥਾਲੀਆਂ ਖੜਕਾ ਕੇ ਕੋਰੋਨਾ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਸੀ, ਉਸੇ ਤਰ੍ਹਾਂ ਅੱਜ ਐੱਨ. ਐੱਚ. ਐੱਮ. ਕਰਮਚਾਰੀ ਥਾਲੀਆਂ ਖੜਕਾ ਕੇ ਇਸ ਠੇਕਾ ਪ੍ਰਣਾਲੀ ਅਤੇ ਕੀਤੇ ਜਾ ਰਹੇ ਸ਼ੋਸਣ ਨੂੰ ਖ਼ਤਮ ਕਰਨ ਲਈ ਮਿਲ ਕੇ ਥਾਲੀਆਂ ਖੜਕਾ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿੱਤੀਆਂ 8 ਗਾਰੰਟੀਆਂ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਮੂਹ ਕਰਮਚਾਰੀ ਮਿਤੀ 24 ਨਵੰਬਰ ਨੂੰ ਇੱਕੇਠੇ ਹੋ ਕੇ ਜ਼ਿਲ੍ਹਾ ਪੱਧਰੀ ਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਸਰਕਾਰ ਉਨ੍ਹਾਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਵੱਡਾ ਸੰਘਰਸ਼ ਉਲੀਕਿਆਂ ਜਾਵੇਗਾ। ਇਸ ਮੌਕੇ ਡਾ.ਰਜਨੀਸ਼ ਗਰਗ, ਡਾ.ਅਮਰਿੰਦਰ ਕੌਰ, ਡਾ. ਹਰਮਨਜੀਤ ਕੌਰ, ਡਾ. ਯਾਦਵਿੰਦਰ ਕੌਰ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਕੀਰਤਨ ਕੌਰ, ਪੂਨਮ ਰਾਣੀ, ਨਿਤਾਸ਼ਾ ਗੋਇਲ, ਵਿਪਨਜੀਤ ਕੌਰ, ਜਗਦੀਪ ਕੌਰ, ਸਿਦਰਪਾਲ ਕੌਰ, ਪ੍ਰਵੀਨ ਕੌਰ, ਕਰਨੈਲ ਸਿੰਘ, ਮਨਦੀਪ ਕੌਰ , ਸੁਪਿੰਦਰ ਕੌਰ, ਮੁਹੰਮਦ ਅਰਸ਼ਦ , ਹਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼


rajwinder kaur

Content Editor

Related News