ਲੋਕਾਂ ਲਈ ਦਿਨ-ਰਾਤ ਸੇਵਾ ਕਰ ਰਹੇ ਹੈਲਥ ਵਰਕਰ ਯੋਧੇ ਨੂੰ ਹੋਇਆ ਕੋਰੋਨਾ

07/24/2020 6:36:40 PM

ਸੰਦੌੜ/ਸੰਗਰੂਰ, (ਰਿਖੀ) : ਜਿਲ੍ਹਾ ਸੰਗਰੂਰ 'ਚ ਸੇਵਾ ਨਿਭਾ ਰਹੇ ਗੁਰਸੇਵਕ ਸਿੰਘ ਮਲਟੀਪਰਪਜ਼ ਹੈਲਥ ਵਰਕਰ (ਮੇਲ) ਸਬ ਸੈਂਟਰ ਭੁਟਾਲ ਕਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ। ਕੋਵਿਡ-19 ਦੌਰਾਨ ਦਿਨ-ਰਾਤ ਇਕ ਕਰਕੇ ਬੜੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਨਿਭਾਉਦਿਆਂ ਹੋਇਆ ਅੱਜ ਖੁਦ ਕੋਰੋਨਾ ਦੀ ਲਪੇਟ 'ਚ ਆ ਗਏ।

PunjabKesari

ਜ਼ਿਕਰਯੋਗ ਹੈ ਕਿ ਇਹ ਸਿਹਤ ਵਿਭਾਗ ਦੇ ਉਹ ਅਸਲੀ ਯੋਧੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਤਿੰਨ ਸਾਲ ਲਈ ਪਰਖ ਦੇ ਅਧਾਰ 'ਤੇ ਸਿਰਫ 10,300 ਰੁਪਏ 'ਤੇ ਰੱਖਿਆ ਹੋਇਆ ਹੈ ਪਰ ਦਿਹਾੜੀਦਾਰਾਂ ਨਾਲੋਂ ਘੱਟ ਤਨਖਾਹ ਲੈਣ ਦੇ ਬਾਵਜੂਦ ਵੀ ਇਨ੍ਹਾਂ ਯੋਧਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ ਪਰ ਪਤਾ ਨਹੀਂ ਪੰਜਾਬ ਸਰਕਾਰ ਇਨ੍ਹਾਂ 1263 ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਦੀ ਹੋਰ ਕਿੰਨੀ ਪਰਖ ਲਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਸਲੀ ਫੀਲਡ ਦੇ ਯੋਧਿਆਂ ਲਈ ਤੁਰੰਤ ਪਰਖ ਕਾਲ ਸਮੇਂ ਦੀ ਬੇਲੋੜੀ ਸ਼ਰਤ ਨੂੰ ਰੱਦ ਕਰਕੇ ਇਨ੍ਹਾਂ ਨੂੰ ਮਾਣ ਤੇ ਸੱਚਾ ਇਨਾਮ ਦੇਣਾ ਚਾਹੀਦਾ ਹੈ ਤਾਂ ਜੋ ਇਹ ਅਸਲੀ ਹੀਰੋ ਲੋਕਾਂ ਦੀ ਭਲਾਈ ਲਈ ਹੋਰ ਡਟ ਕੇ ਕੰਮ ਕਰ ਸਕਣ।


Deepak Kumar

Content Editor

Related News