ਕੋਰੋਨਾ ਜੰਗ ਜਿੱਤ ਕੇ ਮੁੜ ਡਿਊਟੀ ''ਤੇ ਪਹੁੰਚੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ ਚਹਿਲ ਹਾਰ ਪਾ ਕੇ ਕੀਤਾ ਸਨਮਾਨਿਤ

11/16/2020 3:35:10 PM

ਸੰਦੌੜ(ਰਿਖੀ): ਕਰੋਨਾ ਦੀ ਮਹਾਮਾਰੀ ਦੇ 'ਚ ਸਿਹਤ ਵਿਭਾਗ ਦੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੇ ਬਚਾਅ ਲਈ ਕੰਮ ਕਰਦੇ ਆ ਰਹੇ ਹਨ ਅਤੇ ਬਹੁਤੇ ਸਿਹਤ ਕਰਮੀ ਇਸ ਫਰਜ਼ ਨੂੰ ਪੂਰਾ ਕਰਦੇ ਹੋਏ ਖ਼ੁਦ ਵੀ ਕੋਰੋਨਾ ਦੀ ਲਪੇਟ ਦੇ 'ਚ ਆਏ ਗਏ ਸਨ। ਅਜਿਹਾ ਹੀ ਇਕ ਕਰੋਨਾ ਜੰਗ ਦਾ ਸਿਪਾਹੀ ਐੱਸ.ਆਈ ਗੁਰਮੀਤ ਸਿੰਘ ਜੋ ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ 'ਚ ਸੇਵਾਵਾਂ ਨਿਭਾ ਰਿਹਾ ਹੈ ਤੇ ਡਿਊਟੀ ਕਰਦੇ ਸਮੇਂ ਖੁਦ ਕੋਰੋਨਾ ਪਾਜ਼ੇਟਿਵ ਆ ਗਿਆ ਸੀ ਅਤੇ ਹੁਣ ਕੋਰੋਨਾ ਨੂੰ ਹਰਾ ਕੇ ਮੁੜ ਡਿਊਟੀ ਤੇ ਪਰਤ ਕੇ ਲੋਕ ਸੇਵਾ 'ਚ ਜੁਟ ਗਿਆ ਹੈ। ਅੱਜ ਉਨ੍ਹਾਂ ਦੇ ਮੁੜ ਡਿਊਟੀ ਤੇ ਪਰਤਣ ਸਮੇਂ ਸਿਹਤ ਕੇਂਦਰ 'ਚ ਉਨ੍ਹਾਂ ਦਾ ਸੁਆਗਤ ਹਾਰ ਪਾ ਕੇ ਕੀਤਾ ਗਿਅ। ਜ਼ਿਕਰਯੋਗ ਹੈ ਕੇ ਗੁਰਮੀਤ ਸਿੰਘ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਮੁਢਲੀ ਕਤਾਰ ਦੇ 'ਚ ਕੋਰੋਨਾ ਜੰਗ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। 
ਗੁਰਮੀਤ ਸਿੰਘ ਚਹਿਲ ਜਿੱਥੇ ਕੋਵਿਡ 'ਚ ਕੰਮ ਕਰ ਰਹੀਆਂ ਆਪਣੀਆਂ ਟੀਮਾਂ ਦੀ ਸੁਪਰਵੀਜ਼ਨ ਦਾ ਕੰੰਮ ਵੇਖ ਰਹੇ ਹਨ, ਉੱਥੇ ਬਲਾਕ ਦੇ 'ਚ ਹਰ ਥਾਂ ਹੁੰਦੀ ਸੈਂਪਲਿੰਗ 'ਚ ਮੋਹਰੀ ਰੋਲ ਅਦਾ ਕਰਦੇ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਇਸ ਮਹਾਮਾਰੀ 'ਚ ਜਦੋਂ ਖ਼ੂਨ ਦੇ ਰਿਸ਼ਤੇ ਵੀ ਪਾਜੇਟਿਵ ਮਰੀਜਾਂ ਤੋਂ ਮੂੰਹ ਮੋੜ ਗਏ ਅਜਿਹੇ ਮੌਕੇ ਵੀ ਗੁਰਮੀਤ ਸਿੰਘ ਚਹਿਲ ਲੋਕਾਂ ਦੀ ਜਾਨ ਬਚਾਉਣ ਦੇ ਲਈ ਅੱਗੇ ਹੋ ਕੇ ਤੁਰਦੇ ਰਹੇ ਹਨ।
ਇਸ ਬਾਰੇ ਗੱਲਬਾਤ ਕਰਦੇ ਹੋਏ ਖ਼ੁਦ ਗੁਰਮੀਤ ਸਿੰਘ ਨੇ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਦੇ ਵੀ ਟੈਸਟ ਕਰਵਾਉਣ ਤੋਂ ਡਰਨ ਨਾ ਜੇਕਰ ਕਿਸੇ ਨੂੰ ਕਰੋਨਾ ਪਾਜ਼ੇਟਿਵ ਆ ਵੀ ਜਾਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਘਰ 'ਚ ਹੀ ਆਈਸੋਲੇਟ ਕੀਤਾ ਜਾਂਦਾ ਹੈ। ਇਸ ਮੌਕੇ ਐੱਸ.ਐੱਮ.ਓ ਡਾ.ਗੀਤਾ, ਐੱਸ. ਆਈ. 
ਗੁਲਜ਼ਾਰ ਖਾਨ, ਨਿਰਭੈ ਸਿੰਘ, ਬੀ.ਈ ਈ ਸੋਨਦੀਪ ਸਿੰਘ ਸੰਧੂ, ਰਾਜੇਸ਼ ਰਿਖੀ, ਐੱਲ.ਐੱਚ ਵੀ ਕਮਲਜੀਤ ਕੌਰ, ਰਣਦੀਪ ਕੌਰ ਸੀ. ਐੱਚ. ਓ, ਗੁਰਮੀਤ ਕੌਰ, ਮੁਹੰਮਦ ਰਫਾਨ, ਕੁਲਵੰਤ ਸਿੰਘ, ਸੱਜਣ ਸਿੰਘ, ਆਦਿ ਕਈ ਕਰਮਚਾਰੀ ਹਾਜ਼ਰ ਸਨ।

Aarti dhillon

This news is Content Editor Aarti dhillon