ਸਿਹਤ ਵਿਭਾਗ ਦੀ ਮਹਿਲਾ ਤੇ ਉਸ ਦੇ ਭਰਾ ਨੂੰ ਘਰ ''ਚ ਕੀਤਾ ਆਈਸੋਲੇਟ

03/20/2020 8:31:23 PM

ਪਟਿਆਲਾ, (ਬਲਜਿੰਦਰ, ਪਰਮੀਤ)— ਸਿਹਤ ਵਿਭਾਗ ਦੀ ਮਹਿਲਾ ਮੁਲਾਜ਼ਮ ਤੇ ਉਸ ਦੇ ਇਟਲੀ ਤੋਂ ਆਏ ਭਰਾ ਨੂੰ ਘਰ 'ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਦੋਨਾ ਦੇ ਟੈਸਟ ਲੈ ਲਏ ਗਏ ਹਨ। ਸਿਵਲ ਸਜਰਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਦੋਨਾ ਨੂੰ ਕੋਈ ਲੱਛਣ ਨਹੀਂ ਦਿਖਾਈ ਦੇ ਰਿਹਾ ਹੈ। ਪਰ ਫਿਰ ਵੀ ਦੋਨਾ ਨੂੰ 20 ਦਿਨਾਂ ਲਈ ਘਰ ਆਈਸੋਲੇਟ ਕਰਨ ਲਈ ਕਹਿ ਦਿੱਤਾ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਮਹਿਲਾ ਮੁਲਾਜ਼ਮ ਵਲੋਂ ਪਿਛਲੇ 20 ਦਿਨਾਂ ਤੋਂ ਆਪਣੇ ਭਰਾ ਦੇ ਬਾਹਰ ਤੋਂ ਆਉਣ ਬਾਰੇ ਗੱਲ ਛੁਪਾ ਕੇ ਰੱਖੀ ਗਈ ਸੀ। ਬੀਤੇ ਕੱਲ੍ਹ ਜਦੋਂ ਖੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਉਸ ਨੂੰ ਘਰ 'ਚ ਆਈਸੋਲੇਟ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਸਿਹਤ ਵਿਭਾਗ ਵਲੋਂ ਪਿਛਲੇ ਇਕ ਮਹੀਨੇ ਤੋਂ ਜਿਹੜੇ ਵੀ ਵਿਅਕਤੀਆਂ ਵੱਲੋਂ ਵਿਦੇਸ਼ਾਂ 'ਚ ਟਰੈਵਲ ਕੀਤਾ ਗਿਆ ਹੈ, ਉਨ੍ਹਾਂ ਦੀ ਵਿਸ਼ੇਸ ਤੌਰ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਐੱਨ. ਆਰ. ਆਈਆਂ ਵਲੋਂ ਵਿਭਾਗ ਨਾਲ ਸਹਿਯੋਗ ਕੀਤਾ ਗਿਆ ਹੈ। ਗੁਰਬਖਸ਼ ਕਲੋਨੀ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਰਾਜਪੂਤ ਜੋ ਕਿ ਪਿਛਲੇ ਮਹੀਨੇ ਸਵਿਟਜਰਲੈਂਡ ਗਿਆ ਸੀ, ਉਸ ਵਲੋਂ ਵਿਭਾਗ ਨਾਲ ਪੁਰਾ ਸਹਿਯੋਗ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਲਾਕੇ ਦੀ ਮੈਡੀਕਲ ਅਫਸਰ ਵਲੋਂ ਉਸ ਦੀ ਚੈਕਿੰਗ ਕੀਤੀ ਗਈ ਪਰ ਉਸ 'ਚ ਹੁਣ ਤਕ ਕੋਈ ਲੱਛਣ ਨਹੀਂ ਪਾਇਆ ਗਿਆ।

KamalJeet Singh

This news is Content Editor KamalJeet Singh