ਸਿਹਤ ਵਿਭਾਗ ਨੇ ਪਾਤੜਾਂ ਦੇ ਐੱਸ.ਐੱਮ.ਓ. ਨੂੰ ਕੀਤਾ ਮੁਅੱਤਲ

04/29/2020 1:48:05 PM

ਪਟਿਆਲਾ (ਪਰਮੀਤ) : ਸਿਹਤ ਵਿਭਾਗ ਨੇ ਪਾਤੜਾਂ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ.) ਡਾ. ਕਰਮਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਕਤ ਐੱਸ.ਐੱਮ.ਓ. ਨੂੰ ਡਿਊਟੀ ਵਿਚ ਕੁਤਾਹੀ ਤੇ ਆਪਣੇ ਸੀਨੀਅਰਜ਼ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ ਹੈ।

ਇਸ ਮਾਮਲੇ ਵਿਚ ਡਾ. ਕਰਮਜੀਤ ਸਿੰਘ ਨਾਲ ਗੱਲ ਕਰਨ ਦੇ ਯਤਨ ਅਸਫਲ ਨਹੀਂ ਹੋ ਸਕੇ ਜਦਕਿ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸਨੂੰ ਪ੍ਰਸ਼ਾਸਨਿਕ ਮਾਮਲਾ ਕਰਾਰ ਦਿੰਦਿਆਂ ਇਸ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Shyna

This news is Content Editor Shyna