ਸਿਹਤ ਵਿਭਾਗ ਵੱਲੋਂ ਮਠਿਆਈਆਂ ਤੇ ਫਲਾਂ ਦੀਆਂ ਦੁਕਾਨਾਂ ਦੀ ਚੈਕਿੰਗ

10/07/2019 5:57:01 PM

ਸੰਦੌੜ/ਸੰਗਰੂਰ (ਰਿਖੀ)— ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ. ਪ੍ਰਤਿਭਾ ਸ਼ਾਹੂ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਪ੍ਰਾਇਮਰੀ ਸਿਹਤ ਕੇਂਦਰ ਪੰਜਗਰਾਈਆਂ ਦੀ ਟੀਮ ਵੱਲੋਂ ਸੰਦੌੜ ਅਤੇ ਪੰਜਗਰਾਈਆਂ 'ਚ ਸਬਜੀਆਂ, ਫਲਾਂ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਵਿਸੇਸ਼ ਚੈਕਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਬੀ. ਈ. ਈ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਦੁਕਾਨਾਂ ਦੇ ਸਾਫ-ਸਫਾਈ ਅਤੇ ਫਲ ਸਬਜੀਆਂ ਦੀ ਜਾਂਚ ਕਰਕੇ ਗਲੇ ਸੜੇ ਫਲ ਸਬਜੀਆਂ ਨੂੰ ਮੌਕੇ 'ਤੇ ਹੀ ਸੁਟਵਾਇਆ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਅੱਗੇ ਤੋਂ ਅਜਿਹੇ ਖਰਾਬ ਸਾਮਾਨ ਨੂੰ ਨਾ ਵੇਚਣ ਲਈ ਕਿਹਾ ਗਿਆ ਹੈ।

ਉਹਨਾਂ ਦੱਸਿਆ ਤਿਉਹਾਰਾਂ ਦੇ ਦਿਨਾਂ 'ਚ ਖਾਸਕਰ ਲੋਕ ਬਾਜ਼ਾਰ ਦੀਆਂ ਸਾਫ ਅਤੇ ਢਕ ਕੇ ਰੱਖੀਆਂ ਹੋਈਆਂ ਖਾਣ ਪੀਣ ਦੀਆਂ ਵਸਤੂਆਂ ਨੂੰ ਹੀ ਵਰਤੋਂ 'ਚ ਲਿਆਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਸਿਹਤ ਇੰਸਪੈਕਟਰ ਨਿਰਭੈ ਸਿੰਘ, ਰਾਜੇਸ਼ ਕੁਮਾਰ ਰਿਖੀ,ਕੁਲਦੀਪ ਸਿੰਘ, ਕੁਲਵੰਤ ਸਿੰਘ ਗਿੱਲ, ਦਲੀਪ ਸਿੰਘ ਅਤੇ ਸੱਜਣ ਸਿੰਘ ਆਦਿ ਸਿਹਤ ਕਰਮਚਾਰੀ ਵੀ ਹਾਜ਼ਰ ਸਨ।

shivani attri

This news is Content Editor shivani attri