HDFC ਬੈਂਕ ਦੀ ਦਰਜਨ ਤੋਂ ਵੱਧ ਲੁਟੇਰਿਆਂ ਵਲੋਂ ਸੇਫ ਤੋੜਨ ਦੀ ਕੋਸ਼ਿਸ਼, ਸੁਰੱਖਿਆ ਗਾਰਡ ਜ਼ਖਮੀ

02/06/2020 2:02:44 PM

ਮੱਲਾਂਵਾਲਾ (ਜਸਪਾਲ ਸਿੰਘ) - ਮੱਲਾਂਵਾਲਾ ਤੋਂ ਥੋੜੀ ਦੂਰ ਪਿੰਡ ਭਾਗੋਕੇ 'ਚ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਵਲੋਂ ਐੱਚ.ਡੀ.ਐੱਫ.ਸੀ. ਬੈਂਕ ਦੀ ਬਰਾਂਚ ’ਚੋਂ ਗਾਰਡ ਨੂੰ ਜ਼ਖਮੀਂ ਕਰਕੇ ਕੈਸ਼ ਵਾਲੀ ਸੇਫ ਲੈ ਜਾਣ ਦੀ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਵਲੋਂ ਫੁਟੇਜ਼ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬੈਂਕ ਮੈਨਜਰ ਸੰਦੀਪ ਮੋਗਾ ਨੇ ਦੱਸਿਆ ਕਿ 5-6 ਫਰਵਰੀ ਦੀ ਦਰਮਿਆਨੀ ਰਾਤ ਕਰੀਬ ਦਰਜਨ ਤੋਂ ਵੱਧ ਲੁਟੇਰਿਆਂ ਨੇ ਪਿੰਡ ਭਾਗੋ ਕੇ ਦੀ ਬਰਾਂਚ ਦੀ ਛੱਤ ’ਤੇ ਜਾ ਕੇ ਸੁਰੱਖਿਆ ਗਾਰਡ ਸੂਬਾ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਬੈਂਕ ਦਾ ਸ਼ਟਰ ਤੋੜ ਅਤੇ ਫਰਨੀਚਰ ਦੀ ਭੰਨ ਤੋੜ ਕਰਦੇ ਹੋਏ ਕੈਸ਼ ਵਾਲੀ ਸੇਫ ਨੂੰ ਚੋਰੀ ਕਰਕੇ ਗੁਰਦਿੱਤੀ ਵਾਲਾ ਹੈਡ ’ਤੇ ਲੈ ਆਏ।

PunjabKesari

ਗੁਰਦਿੱਤੀ ਵਾਲਾ ਹੈਡ ’ਤੇ ਲੁਟੇਰਿਆਂ ਨੇ ਕੈਸ਼ ਵਾਲੀ ਸੇਫ ਨੂੰ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੇ। ਦੂਜੇ ਪਾਸੇ ਐੱਸ.ਐੱਸ.ਪੀ. ਭੁਪਿੰਦਰ ਸਿੰਘ, ਐੱਸ.ਪੀ.ਡੀ. ਅਜੇਰਾਜ ਸਿੰਘ, ਰਾਜਿੰਦਰ ਸਿੰਘ ਡੀ.ਐੱਸ.ਪੀ. ਜ਼ੀਰਾ, ਜਤਿੰਦਰ ਸਿੰਘ ਥਾਣਾ ਮੁਖੀ ਮੱਲਾਂਵਾਲਾ ਆਦਿ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਲੈਂਦੇ ਹੋਏ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।

PunjabKesari

PunjabKesari
 


rajwinder kaur

Content Editor

Related News