ਹਰਿਆਣਾ ਪੁਲਸ ਨੇ ਕੌਮੀ ਸ਼ਾਹ ਮਾਰਗ ''ਤੇ ਮੰਡੀ ਡੱਬਵਾਲੀ ਵਿਖੇ ਬੈਰੀਕੇਡ ਹਟਾਏ,ਆਵਾਜਾਈ ਹੋਈ ਬਹਾਲ

11/27/2020 4:00:20 PM

ਮਲੋਟ (ਜੁਨੇਜਾ): ਹਰਿਆਣਾ ਪੁਲਸ ਪ੍ਰਸ਼ਾਸਨ ਨੇ ਮੰਡੀ ਡੱਬਵਾਲੀ ਵਿਖੇ ਕੌਮੀ ਸ਼ਾਹ ਮਾਰਗ ਨੰਬਰ 9 ਉਪਰ ਲਾਏ ਬੈਰੀਕੇਡ ਅਤੇ ਰੋਕਾਂ ਹਟਾ ਦਿੱਤੀਆਂ ਹਨ, ਜਿਸ ਕਰਕੇ ਇਸ ਮਾਰਗ ਤੇ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ 26-27 ਨਵੰਬਰ ਨੂੰ ਦਿੱਲੀ ਵਿਖੇ ਧਰਨਾ ਦੇਣ ਦੇ ਐਲਾਨ ਤੋਂ ਬਾਅਦ ਹਰਿਆਣਾ ਪੁਲਸ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ 'ਤੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਉੱਥੇ ਮੰਡੀ ਡੱਬਵਾਲੀ ਅਤੇ ਕਿੱਲਿਆਂਵਾਲੀ ਰਸਤੇ ਭਾਵੇਂ ਕਿਸਾਨਾਂ ਦੇ ਕਿਸੇ ਜਥੇ ਨਹੀਂ ਲੰਘਣਾ ਸੀ ਪਰ ਪੁਲਸ  ਇਤਿਆਦ ਵਜੋਂ ਇਥੇ ਵੀ ਬੈਰੀਕੇਡਾਂ ਦੀ ਕੰਧ ਕੀਤੀ ਸੀ ਅਤੇ ਨਾਲ ਹੀ ਸੜਕ ਉਪਰ ਭਾਰੀ ਪੱਥਰ ਵੀ ਰੱਖੇ ਗਏ ਸਨ। ਜਿਸ ਨਾਲ ਤਿੰਨ ਦਿਨਾਂ ਤੱਕ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਧਰ ਜਿੱਥੇ ਹੋਰ ਥਾਵਾਂ ਤੇ ਕਿਸਾਨ ਪੁਲਸ ਦੀਆਂ ਰੋਕਾਂ ਨੂੰ ਤੋੜ ਕਿ ਆਪਣੀ ਮੰਜ਼ਿਲ ਵੱਲ ਵਧ ਗਏ ਉਥੇ ਪੁਲਸ ਨੇ ਅੱਜ ਇਨ੍ਹਾਂ ਬੈਰੀਕੇਡਾਂ ਨੂੰ ਖ਼ੁਦ ਹੀ ਹਟਾ ਕਿ ਰਸਤਾ ਸਾਫ਼ ਕਰ ਦਿੱਤਾ।ਪੁਲਸ ਵਲੋਂ ਬੈਰੀਕੇਡ ਹਟਾਉਣ ਤੋਂ ਬਾਅਦ ਇਸ ਹਾਈਵੇ ਤੇ ਆਵਾਜਾਈ ਬਹਾਲ ਹੋਈ ਹੈ।ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਜਾਣ ਲਈ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਲਈ ਇਹ ਢੁਕਵਾਂ ਰਸਤਾ ਹੈ ਪਰ ਵੱਖ-ਵੱਖ ਜਥੇਬੰਦੀਆਂ ਵਲੋਂ ਹੋਰ ਰਸਤਿਆਂ ਰਾਹੀਂ ਹਰਿਆਣਾ 'ਚ ਦਾਖਲ ਹੋ ਕੇ ਦਿੱਲੀ ਵੱਲ ਰਵਾਨਗੀ ਪਾਉਣੀ ਸੀ।

ਇਸ ਦੇ ਬਾਵਜੂਦ ਹਰਿਆਣਾ ਪੁਲਸ ਨੇ ਇਸ ਰਸਤੇ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਪਰ ਪੁਲਸ ਪ੍ਰਸ਼ਾਸਨ ਨੇ ਸਾਰੀਆਂ ਰੋਕਾਂ ਖ਼ਤਮ ਕਰਕੇ ਰਸਤਾ ਬਹਾਲ ਕਰ ਦਿੱਤਾ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।ਇਸ ਸਬੰਧੀ ਲੰਬੀ ਪੁਲਸ ਦੇ ਮੁੱਖ ਅਫ਼ਸਰ ਕਰਨਦੀਪ ਸਿੰਘ ਸੰਧੂ ਦਾ ਕਹਿਣਾ ਹੈ ਇਨ੍ਹਾਂ ਰੋਕਾਂ ਕਰਕੇ ਪੰਜਾਬ ਪੁਲਸ ਨੇ ਲੋਕਾਂ ਦੀ ਮਦਦ ਲਈ ਬਦਲਵੇਂ ਰਸਤਿਆਂ ਰਾਹੀਂ ਟ੍ਰੈਫਿਕ ਨੂੰ ਕੱਢਿਆ ਜਾਂਦਾ ਰਿਹਾ ਹੈ ਪਰ ਹੁਣ ਆਮ ਵਾਂਗ ਰਸਤਾ ਖੁੱਲ੍ਹ ਜਾਣ ਤੇ ਉਨ੍ਹਾਂ ਦੇ ਕਰਮਚਾਰੀ ਵੀ ਇਸ ਡਿਊਟੀ ਤੋਂ ਫਾਰਗ ਹੋ ਗਏ ਹਨ।


Shyna

Content Editor

Related News