2 ਕਾਰਾਂ ’ਚੋਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

09/12/2019 12:18:03 AM

ਤਪਾ ਮੰਡੀ, (ਸ਼ਾਮ, ਗਰਗ)- ਪੁਲਸ ਨੇ ਦੋ ਕਾਰਾਂ ’ਚੋਂ 450 ਲਿਟਰ ਸ਼ਰਾਬ ਅਤੇ 2 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ, ਮੌਕੇ ਤੋਂ ਦੋਸ਼ੀ ਕਾਰਾਂ ਛੱਡ ਕੇ ਭੱਜਣ ’ਚ ਸਫਲ ਹੋ ਗਏ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਪਾ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਚਿੱਟੇ ਰੰਗ ਦੀਆਂ ਦੋ ਕਾਰਾਂ ’ਚ ਸਵਾਰ ਅਵਤਾਰ ਸਿੰਘ ਤਾਰੀ ਵਾਸੀ ਬੱਲ੍ਹੋ (ਬਠਿੰੰਡਾ) ਅਤੇ ਗੁਰਜੰਟ ਸਿੰਘ ਵਾਸੀ ਕੋਟ ਈਸੇ ਖਾਂ ਸਸਤੇ ਭਾਅ ’ਤੇ ਲਾਗਲੇ ਸੂਬੇ ’ਚੋਂ ਸ਼ਰਾਬ ਲਿਆ ਕੇ ਵੇਚ ਰਹੇ ਹਨ। ਹੌਲਦਾਰ ਗੁਰਪਿਆਰ ਸਿੰਘ ਤਾਜੋਕੇ ਬੱਸ ਸਟੈਂਡ ਮੌਜੂਦ ਸਨ ਤਾਂ ਤਾਜੋਕੇ-ਰੂਡ਼ੇਕੇ ਕਲਾਂ ਲਿੰਕ ਰੋਡ ’ਤੇ ਚਿੱਟੇ ਰੰਗ ਦੀਆਂ ਕਾਰਾਂ ਦੇਖੀਆਂ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਸਵਾਰ ਦੋਵੇਂ ਵਿਅਕਤੀ ਕਾਰਾਂ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਜਦ ਕਾਰÎਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਕਾਰਾਂ ’ਚੋਂ 9 ਢੋਲੀਆਂ ਜਿਨ੍ਹਾਂ ’ਚ 50-50 (ਕੁੱਲ 450) ਲਿਟਰ ਸ਼ਰਾਬ ਭਰੀ ਹੋਈ ਸੀ ਅਤੇ 2 ਪੇਟੀਆਂ ਹਰਿਆਣਾ ਮਾਰਕਾ ਠੇਕਾ ਸ਼ਰਾਬ ਬਰਾਮਦ ਕੀਤੀਆਂ। ਪੁਲਸ ਨੇ ਕਾਰਾਂ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa