ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨੀ ਹਿੱਤਾਂ ਲਈ ਅਸਤੀਫਾ ਦੇਣਾ ਇਤਿਹਾਸਿਕ ਫੈਸਲਾ: ਟੋਡਰਪੁਰ

09/19/2020 2:27:24 AM

ਬੁਢਲਾਡਾ,(ਬਾਂਸਲ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਮਾਰੂ ਤਿੰਨ ਖੇਤੀ ਬਿੱਲਾਂ ਨੂੰ ਲੋਕ ਸਭਾ 'ਚ ਪਾਸ ਕਰ ਦੇਣ ਦੇ ਰੋਸ ਵੱਜੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਕੇਂਦਰੀ ਮੰਤਰੀ ਪੱਦ ਤੋਂ ਅਸਤੀਫਾ ਦੇ ਕੇ ਇਤਿਹਾਸਕ ਫੈਸਲਾ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾਂ ਯੂਥ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਰਾਏ ਲਏ ਜਾਣ ਬਾਅਦ ਕੋਰ ਕਮੇਟੀ ਨੇ ਇਹ ਫੈਸਲਾ ਲਿਆ ਸੀ ਕਿ ਕੇਂਦਰ ਕਿਸਾਨਾਂ ਦੇ ਇਤਰਾਜ ਦੂਰ ਕਰੇ ਬਿਨ ਇਹ ਤਿੰਨ ਬਿੱਲ ਪਾਸ ਨਾ ਕਰੇ ਜੇਕਰ ਭਾਜਪਾ ਅਜਿਹਾ ਕਰਦੀ ਹੈ ਤਾਂ ਅਕਾਲੀ ਦਲ ਇਸ ਦਾ ਵਿਰੋਧ ਕਰੇਗਾ।

ਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚ ਇਹਨਾ ਬਿੱਲਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਕਿਸਾਨਾਂ ਦਾ ਪੱਖ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ। ਬਾਦਲ ਨੇ ਲੋਕ ਸਭਾ ਚ ਪੰਜਾਬ ਦੇ ਮੰਡੀਕਰਨ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਧੀ ਹੋਣ ਦਾ ਫਰਜ ਅਦਾ ਕਰ ਕਿਸਾਨਾਂ ਦੇ ਜਖਮਾਂ ਤੇ ਮਲ੍ਹਮ ਲਾਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਮਜਦੂਰਾਂ ਦੀ ਪਾਰਟੀ ਹੈ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਖੇਤੀ ਬਿੱਲਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਕਾਲੇ ਕਨੂੰਨ ਕਿਸਾਨ, ਮਜਦੂਰ ਅਤੇ ਆੜ੍ਹਤੀਏ ਤਿੰਨਾਂ ਨੂੰ ਹੀ ਖਤਮ ਕਰ ਦੇਣਗੇ ਇਸ ਕਰਕੇ ਸਾਡੀ ਮੰਗ ਹੈ ਕਿ ਕੇਂਦਰ ਤੁਰੰਤ ਇਹ ਬਿੱਲ ਵਾਪਿਸ ਲਵੇ ਤੇ ਜੋ ਕਿਸਾਨ ਵੀਰ ਸੜਕਾਂ ਤੇ ਬੈਠੇ ਹਨ ਉਹਨਾਂ ਦੀਆਂ ਮੰਗਾ ਨੂੰ ਪ੍ਰਵਾਨ ਕਰੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੀ ਲੀਡਰਸ਼ਿਪ ਦੀ ਸਲਾਹ ਨਾਲ ਆਉਣ ਵਾਲੇ ਦਿਨਾਂ ਚ ਵੱਡਾ ਜਨ ਅੰਦੋਲਨ ਵਿਢੇਗਾ ਜੋ ਕੇਂਦਰ ਨੂੰ ਹਿਲਾ ਕੇ ਰੱਖ ਦੇਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਆਦਿ ਹਾਜ਼ਰ ਸਨ।


Deepak Kumar

Content Editor

Related News