ਹਰਸਿਮਰਤ ਬਾਦਲ ਨੇ ਫੜ੍ਹੀ ਇਸ ਗਰੀਬ ਬੱਚੇ ਦੀ ਬਾਂਹ, ਪਰਿਵਾਰ ਦੇ ਰਿਹਾ ਹੈ ਦੁਆਵਾਂ

12/03/2020 5:17:27 PM

ਮੌੜ ਮੰਡੀ (ਮੁਨੀਸ਼): ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਰਾਜਨੀਤੀ ਵਿੱਚ ਆਉਣਾ ਸ਼ੁਰੂ ਕੀਤੀ ਗਈ ਨੰਨ੍ਹੀ ਛਾਂ ਮੁਹਿੰਮ ਤਹਿਤ ਬਹੁਤ ਸਾਰੀਆਂ ਕੁੜੀਆਂ ਨੂੰ ਸਿਲਾਈ ਸਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ ਗਿਆ। ਕਈ ਬਿਮਾਰ ਲੋੜਵੰਦ ਲੋਕਾਂ ਲਈ ਵੀ ਸਹਾਰਾ ਹਰਸਿਮਰਤ ਕੌਰ ਬਾਦਲ ਨੇ ਸਬ-ਡਵੀਜ਼ਨ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਦੇ ਇੱਕ ਬੱਚੇ ਦਾ ਲੱਖਾਂ ਰੁਪਏ ਖ਼ਰਚਾ ਕਰਕੇ ਸੁਣਨ ਲਈ ਨਵੀਂ ਤਕਨਾਲੋਜੀ ਦੀ ਮਸ਼ੀਨ ਦਾ ਪ੍ਰਬੰਧ ਕੀਤਾ ਹੈ। ਦਰਅਸਲ ਪਿੰਡ ਘੁੰਮਣ ਕਲਾਂ ਦੇ ਛੋਟੇ ਬੱਚੇ ਸੁਖਬੀਰ ਸਿੰਘ ਦੀ ਬਚਪਨ ਤੋਂ ਹੀ ਸੁਣਨ ਸ਼ਕਤੀ ਸਹੀ ਨਹੀਂ ਸੀ,ਜਿਸ ਕਰਕੇ ਪਰਿਵਾਰ ਨੇ ਵੱਖ-ਵੱਖ ਡਾਕਟਰਾਂ ਨੂੰ ਜਦੋਂ ਉਸ ਦਾ ਚੈਕਅਪ ਕਰਵਾਇਆ ਤਾਂ ਡਾਕਟਰਾਂ ਨੇ ਲੱਖਾਂ ਰੁਪਏ ਦਾ ਖਰਚਾ ਦੱਸ ਦਿੱਤਾ, ਜਿਸ ਕਰਕੇ ਪਰਿਵਾਰ ਕਾਫ਼ੀ ਚਿੰਤਾ ਵਿੱਚ ਸੀ। ਕਿਸੇ ਤਰ੍ਹਾਂ ਪਰਿਵਾਰ ਆਪਣੇ ਪਿੰਡ 'ਚ ਲੱਗੇ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ 'ਚ ਪੁੱਜਾ ਅਤੇ ਆਪਣੀ ਮੁਸ਼ਕਿਲ ਹਰਸਿਮਰਤ ਕੌਰ ਬਾਦਲ ਅੱਗੇ ਰੱਖੀ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਹਰਸਿਮਰਤ ਕੌਰ ਬਾਦਲ ਨੇ ਉਸ ਸਮੇਂ ਕਰੀਬ 8 ਸਾਲ ਪਹਿਲਾਂ ਇਸ ਬੱਚੇ ਨੂੰ ਦਿੱਲੀ ਭੇਜ ਕੇ ਉਸ ਦਾ ਇਲਾਜ ਵੀ ਨਹੀਂ ਕਰਵਾ ਸਗੋਂ ਮਹਿੰਗੀ ਮਸ਼ੀਨ ਵੀ ਲੈ ਕੇ ਦਿੱਤੀ। ਹੁਣ ਬੱਚੇ ਦੇ ਵੱਡੇ ਹੋਣ ਤੇ ਬੱਚੇ ਨੂੰ ਫ਼ਿਰ ਮੁਸ਼ਕਿਲ ਆ ਰਹੀ ਸੀ ਜਿਸ ਕਰਕੇ ਪਰਿਵਾਰ ਹੁਣ ਫ਼ਿਰ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਮੁਸ਼ਕਿਲ ਦੱਸੀ ਜਿਸ ਤੇ ਉਨ੍ਹਾਂ ਤੁਰੰਤ ਬੱਚੇ ਦੀ ਹੋਰ ਮਸ਼ੀਨ ਮੰਗਵਾਉਣ ਲਈ ਡਾਕਟਰਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅੱਜ ਬੱਚੇ ਨੂੰ ਕਰੀਬ ਨੌ ਲੱਖ ਰੁਪਏ ਦੀ ਨਵੀਂ ਤਕਨਾਲੋਜੀ ਦੀ ਮਸ਼ੀਨ ਮੰਗਵਾ ਕੇ ਦਿੱਤੀ ਬੱਚੇ ਦੀ ਮਾਤਾ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਦੇਣ ਕਦੇ ਵੀ ਨਹੀਂ ਦੇ ਸਕਣਗੇ ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਖਰਚਾ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ ਇਕ ਵਾਰ ਪਹਿਲਾਂ ਵੀ ਢੇਰੀ ਢਾਹ ਕੇ ਬੈਠ ਗਏ ਸਨ ਪਰ ਉਸ ਸਮੇਂ ਵੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਦੀ ਮਦਦ ਕਰਕੇ ਬੱਚੇ ਦਾ ਇਲਾਜ ਕਰਵਾਇਆ।

ਇਹ ਵੀ ਪੜ੍ਹੋ:  ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ


Shyna

Content Editor

Related News