ਯੂਨੀਵਰਸਿਟੀ ਆਫ਼ ਨਬਰਾਸਕਾ ਲਿੰਕਨ (ਅਮਰੀਕਾ) ਵਲੋਂ ਹਰਲੀਨ ਕੌਰ ਜੱਗੀ ਸਨਮਾਨਿਤ

05/08/2019 2:20:44 PM

ਫਤਿਹਗੜ੍ਹ ਸਾਹਿਬ (ਬਖਸ਼ੀ)—ਕੈਂਸਰ ਦੀ ਭਿਆਨਕ ਬੀਮਾਰੀ ਕਾਰਨ ਕੋਈ ਵੀ ਮਾਂ-ਬਾਪ ਆਪਣਾ ਬੱਚਾ ਮੌਤ ਦੇ ਮੂੰਹ 'ਚ ਜਾਂਦਾ ਨਾ ਦੇਖ ਦੇਖਣ, ਦੇ ਟੀਚੇ ਨੂੰ ਸਾਹਮਣੇ ਰੱਖ ਕੇ ਹਰਲੀਨ ਕੌਰ ਜੱਗੀ ਨੇ ਯੂਨੀਵਰਸਿਟੀ ਆਫ਼ ਨਬਰਾਸਕਾ ਲਿੰਕਨ (ਅਮਰੀਕਾ) ਵਿਖੇ ਬੱਚਿਆਂ ਦੇ ਕੈਂਸਰ ਨਾਲ ਸਬੰਧਿਤ ਰਿਸਰਚ ਕੀਤੀ ਹੈ ਅਤੇ ਅੱਗੇ ਵੀ ਕੀਤੀ ਜਾ ਰਹੀ ਹੈ। ਉਪਰੋਕਤ ਮਿਸ਼ਨ ਦੇ ਮੱਦੇਨਜ਼ਰ ਕੈਂਸਰ 'ਤੇ ਪੇਪਰ ਪੜ੍ਹ ਕੇ ਅਮਰੀਕਨ ਸੋਸਾਇਟੀ ਫਾਰ ਬਾਇਓ ਕੈਮਿਸਟਰੀ ਐਂਡ ਮੋਲੀਕਿਊਲਰ ਬਾਇਓਲੋਜੀ ਤੋਂ ਹਰਲੀਨ ਜੱਗੀ ਨੇ 1850 ਡਾਲਰ ਦਾ ਇਨਾਮ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਦਾ ਹੀ ਨਹੀਂ, ਸਗੋਂ ਇਲਾਕਾ ਸਰਹਿੰਦ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ। ਹਰਲੀਨ ਕੌਰ ਜੱਗੀ ਦੇ ਪਿਤਾ ਅੰਮ੍ਰਿਤਪਾਲ ਸਿੰਘ ਜੱਗੀ ਅਤੇ ਮਾਤਾ ਰਮਿੰਦਰ ਕੌਰ ਜੱਗੀ ਨੇ ਦੱਸਿਆ ਕਿ ਉਸ ਨੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਜੀ. ਪੀ. ਐੱਸ. ਮੰਡੀ ਗੋਬਿੰਦਗੜ੍ਹ, ਬੀ. ਐੱਸਸੀ. ਬਾਇਓਟੈਕਨਾਲੋਜੀ ਐੱਸ. ਡੀ. ਕਾਲਜ ਚੰਡੀਗੜ੍ਹ ਤੋਂ ਕਰਨ ਉਪਰੰਤ ਐੱਮ. ਐੱਸਸੀ. ਬਾਇਓਟੈਕਨਾਲੋਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

ਉਨ੍ਹਾਂ ਦੱਸਿਆ ਕਿ ਹਰਲੀਨ ਬਚਪਨ ਤੋਂ ਹੀ ਪੜ੍ਹਾਈ ਵਿਚ ਫਸਟ ਡਵੀਜ਼ਨ ਹਾਸਲ ਕਰਦੀ ਰਹੀ ਜਿਸ ਕਾਰਨ ਪੰਜਾਬ ਯੂਨੀਵਰਸਿਟੀ ਵਿਚ ਐੱਮ. ਐੱਸਸੀ. ਕਰਨ ਤੋਂ ਬਾਅਦ ਉਹ ਯੂਨੀਵਰਸਿਟੀ ਆਫ਼ ਨਬਰਾਸਕਾ ਲਿੰਕਨ ਅਮਰੀਕਾ ਵਿਖੇ ਸਕਾਲਰਸ਼ਿਪ 'ਤੇ ਗਈ। ਉਨ੍ਹਾਂ ਦੱਸਿਆ ਕਿ ਹਰਲੀਨ ਦੀ ਸੋਚ ਹੈ ਕਿ ਕੈਂਸਰ ਦੀ ਭਿਆਨਕ ਬੀਮਾਰੀ ਕਾਰਨ ਬੱਚਿਆਂ ਦੀ ਹੋ ਰਹੀ ਮੌਤ ਰੋਕੀ ਜਾ ਸਕੇ ਅਤੇ ਇਸ ਬੀਮਾਰੀ ਦਾ ਇਲਾਜ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਆਫ਼ ਨਬਰਾਸਕਾ ਲਿੰਕਨ (ਅਮਰੀਕਾ) ਵਲੋਂ ਹਰਲੀਨ ਕੌਰ ਜੱਗੀ ਨੂੰ ਉਸ ਵਲੋਂ ਕੀਤੀ ਵਿਸ਼ੇਸ਼ ਰਿਸਰਚ ਕਾਰਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

Shyna

This news is Content Editor Shyna