ਗੁਰੂਹਰਸਹਾਏ: 19 ਸਾਲਾ ਨੌਜਵਾਨ ਦੀ ਗੱਡੀ ਥੱਲੇ ਆਉਣ ਨਾਲ ਮੌਤ
08/31/2021 2:08:52 PM
ਗੁਰੂਹਰਸਹਾਏ (ਸੁਨੀਲ ਆਵਲਾ): ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਸਵੇਰੇ ਸਾਢੇ ਛੇ ਵਜੇ ਵਾਲੀ ਟਰੇਨ ਦੇ ਥੱਲੇ ਆ ਜਾਣ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦੇ ਹੋਏ ਗੁਰੂਹਰਸਹਾਏ ਰੇਲਵੇ ਸਟੇਸ਼ਨ ਤੇ ਤਾਇਨਾਤ ਜੀ.ਆਰ.ਪੀ. ਦੇ ਕਰਮਚਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਫ਼ਾਜ਼ਿਲਕਾ ਵੱਲ ਜਾ ਰਹੀ ਰੇਲ ਗੱਡੀ ਜਦੋਂ ਪਿੰਡ ਝੋਕ ਟਹਿਲ ਸਿੰਘ ਵਾਲਾ ਸਟੇਸ਼ਨ ਕੋਲ ਪਹੁੰਚੀ ਤਾਂ ਨੌਜਵਾਨ ਸਾਜਨ ਪੁੱਤਰ ਲਛਮਣ ਸਿੰਘ ਪਿੰਡ ਜੰਗ ਦੀ ਰੇਲ ਗੱਡੀ ਥੱਲੇ ਆਉਣ ਦੇ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਜੀ.ਆਰ.ਪੀ. ਦੇ ਕਰਮਚਾਰੀਆਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਰੇਲ ਗੱਡੀ ਥੱਲੇ ਆਏ ਨੌਜਵਾਨ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ।ਕੀ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਕਿ ਜਾਂ ਫ਼ਿਰ ਨੌਜਵਾਨ ਗਲਤੀ ਨਾਲ ਗੱਡੀ ਥੱਲੇ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।