ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ਬੈਂਕ ਦਾ ਏ.ਟੀ.ਐੱਮ. ਤੋੜਨ ਦੀ ਕੋਸ਼ਿਸ਼

01/30/2020 3:44:59 PM

ਗੁਰੂਹਰਸਹਾਏ (ਆਵਲਾ): ਬੀਤੀ ਰਾਤ ਗੁਰੂਹਰਸਹਾਏ ਗੋਲੂਕਾ ਰੋਡ 'ਤੇ ਸਥਿਤ ਪੈਟਰੋਲ ਪੰਪ ਦੇ ਬਿਲਕੁੱਲ ਨਾਲ ਪੰਜਾਬ ਐੈਂਡ ਸਿੰਧ ਬੈਂਕ ਦੇ ਬਾਹਰ ਲੱਗੀ ਏ.ਟੀ.ਐੱਮ. ਮਸ਼ੀਨ ਨੂੰ ਲੁਟੇਰਿਆਂ ਵੱਲੋਂ ਰਾਤ ਇਕ ਦੋ ਵਜੇ ਦੇ ਦਰਮਿਆਨ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲੁਟੇਰੇ ਇੱਕ ਵਜੇ ਦੇ ਕਰੀਬ ਏ.ਟੀ.ਐਮ. ਮਸ਼ੀਨ ਦੇ ਬਾਹਰ ਲੱਗੇ ਸ਼ਟਰ ਨੂੰ ਗੈਸ ਕਟਰ ਨਾਲ   ਕੱਟ ਕੇ ਏ.ਟੀ.ਐਮ. ਦੇ ਅੰਦਰ ਦਾਖਲ ਹੋ ਗਏ। ਲੁਟੇਰਿਆਂ ਵੱਲੋਂ ਏ.ਟੀ.ਐਮ. ਦੇ ਅੰਦਰ ਲੱਗੇ ਕੈਮਰਿਆਂ ਦੀ ਦਿਸ਼ਾ ਬਦਲ ਦਿੱਤੀ ਅਤੇ ਗੈਸ ਕਟਰ ਨਾਲ ਏ.ਟੀ.ਐਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ।ਲੁਟੇਰਿਆਂ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।

PunjabKesari

ਬੈਂਕ ਮੈਨੇਜਰ ਨੇ ਦੱਸਿਆ ਇਸ ਘਟਨਾ ਦੀ ਜਾਣਕਾਰੀ ਉਨਾਂ ਨੂੰ ਬੈਂਕ ਸਫਾਈ ਕਰਮਚਾਰੀ ਨੇ ਦਿੱਤੀ।ਸਵੇਰੇ-ਸਵੇਰੇ ਜਦ ਬੈਂਕ ਨੂੰ ਖੋਲ੍ਹਣ ਲੱਗਾ ਤਾਂ ਉਸ ਨੇ ਦੇਖਿਆ ਕਿ ਬੈਂਕ ਦੇ ਬਾਹਰ ਲੱਗਾ ਏ.ਟੀ.ਐੱਮ. ਦਾ ਸ਼ਟਰ ਟੁੱਟਿਆ ਪਿਆ ਹੈ। ਤੁਰੰਤ ਉਸ ਨੇ ਮੈਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਅਸੀਂ ਮੌਕੇ ਤੇ ਬੈਂਕ ਵਿੱਚ ਪੁੱਜੇ ਅਤੇ ਇਸ ਸਾਰੀ ਘਟਨਾ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਸੂਚਿਤ ਕੀਤਾ।ਉਸ ਤੋਂ ਬਾਅਦ ਮੌਕੇ ਤੇ ਪਹੁੰਚੇ ਗੁਰੂਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਸਿੰਘ ਵੱਲੋਂ ਬੈਂਕ ਵਿੱਚੋਂ ਲੁੱਟ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਫੁਟੇਜ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਇਸ ਲੁੱਟ ਸਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।ਬੈਂਕ ਉੱਚ ਅਧਿਕਾਰੀਆਂ ਦੀ ਟੀਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਚੋਰਾਂ ਵੱਲੋਂ ਏ.ਟੀ.ਐਮ. 'ਚੋਂ ਕੈਸ਼ ਚੋਰੀ ਕੀਤਾ ਗਿਆ ਹੈ ਜਾਂ ਨਹੀਂ।  


Shyna

Content Editor

Related News