ਈਸ਼ਰਧਾਮ ਨਾਨਕਸਰ ਹਰੀਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ ''ਤੇ

11/28/2020 11:11:44 AM

ਮੱਖੂ (ਵਾਹੀ): ਮਾਂਝੇ, ਮਾਲਵੇ ਅਤੇ ਦੁਆਬੇ ਦੇ ਸੰਗਮ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਕਿਨਾਰੇ ਅਲੌਕਿਕ ਅਸਥਾਨ ਈਸ਼ਰਧਾਮ ਨਾਨਕਸਰ ਹਰੀਕੇ ਵਿਖੇ 29 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 551ਵੇਂ ਸਾਲਾਨਾ ਪ੍ਰਕਾਸ਼ ਪੂਰਵ ਮਨਾਏ ਜਾਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਮਾਧੋ ਸਿੰਘ ਜੀ ਨੇ ਦੱਸਿਆ ਕਿ ਸਾਲਾਨਾ ਰੈਣਸਬਾਈ ਜਾਗਣ ਜਗਾਉਣ ਗੁਰਪੁਰਬ ਸਮਾਗਮ ਕੋਵਿਡ ਮਹਾਮਾਰੀ ਵਾਇਰਸ ਕਾਰਨ ਇਸ ਸਾਲ ਕੁੱਝ ਵਖਰੇਵੇਂ ਰੂਪ ਨਾਲ ਮਨਾਇਆ ਜਾ ਰਿਹਾ ਹੈ।ਪਾਤਸ਼ਾਹ ਜੀ ਦੇ 551ਵੇਂ ਅਵਤਾਰ ਵਾਲੀ ਰੁਹਾਨੀ ਰਾਤ ਅਸਥਾਨ ਦੇ ਗੁੰਬਦ, ਦਰਸ਼ਨੀ ਡਿਉੜੀ, ਪਾਲਕੀਆਂ, ਸਮੁੱਚੀਆਂ ਇਮਾਰਤਾਂ, ਪਾਰਕਾਂ, ਮੇਨ ਗੇਟ, ਬਾਗ ਬਗੀਚੇ, ਰਸਤਿਆਂ ਆਦਿ 'ਤੇ ਵੰਨ ਸੁਵੰਨੀਆਂ ਰੰਗ ਬਿਰੰਗੀਆਂ ਜਗਦੀਆਂ ਬੁੱਝਦੀਆਂ ਬੇਮਿਸਾਲ ਜਗਮਗ ਜਗਮਗਾਉਂਦੀਆਂ ਲੜੀਆਂ ਲਾਈਟਿੰਗ ਦੀ ਚਮਕ-ਦਮਕ 'ਚ ਸਜਿਆ ਈਸ਼ਰਧਾਮ ਇਸ ਸੁਭਾਗੀ ਰਾਤ ਦਾ ਗਹਿਣਾ ਪ੍ਰਤੀਕ ਹੋਵੇਗਾ।

ਦੇਰ ਰਾਤ ਸਵਾਂ ਬਾਰਾਂ ਵਜੇ ਪਾਤਸ਼ਾਹ ਜੀ ਦੇ 551ਵੇਂ ਆਗਮਨ ਦੀ ਖੁਸ਼ੀ ਦੀ ਅਰਦਾਸ ਸਮੇਂ ਨਾਲ ਇਹ ਵੀ ਤਰਲਾ ਮਿੰਨਤ ਅਰਦਾਸ ਕੀਤੀ ਜਾਵੇਗੀ ਕਿ ਕੋਵਿਡ ਮਹਾਮਾਰੀ ਭਿਆਨਕ ਬੀਮਾਰੀ ਕਾਰਣ ਸਾਰੇ ਸੰਸਾਰ ਦੀ ਹੁਣ ਬਸ ਹੋ ਚੁੱਕੀ ਹੈ, ਸਾਰੀ ਲੋਕਾਈ ਬੇਬੰਸ ਅਤੇ ਲਾਚਾਰ ਹੈ। ਇਸ ਨਾਮੁਰਾਦ ਬੀਮਾਰੀ ਦਾ ਸੰਸਾਰ 'ਚੋਂ ਖਾਤਮਾ ਹੋਵੇ ਅਤੇ ਚੜ੍ਹਦਾ ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਭਰਿਆ ਹੋਵੇ।


Shyna

Content Editor

Related News