ਗੁਰੂ ਮਹਾਰਾਜ ਜੀ ਦੇ ਦਰਸਾਏ ਮਾਰਗਾਂ ’ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ : ਲੌਂਗੋਵਾਲ

01/24/2021 1:41:54 PM

ਧਨੌਲਾ (ਰਾਈਆਂ): ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਅਜੇਨੋਨਿਹਾਲ ਸਿੰਘ ਤੇ ਪ੍ਰਬੰਧਕ ਗੁਰਨਾਮ ਸਿੰਘ ਵਾਹਿਗੁਰੂ ਵੱਲੋਂ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਇਲਾਕੇ ਭਰ ਦੀਆਂ ਸੰਗਤਾਂ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ’ਚੋਂ ਆਈਆਂ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ । ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੰਹਚੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਏ ਗਏ ਭੋਗ ਉਪਰੰਤ ਵੱਡੀ ਤਦਾਦ ’ਚ ਜੁੜੀ ਪਿਆਰੀ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਗੁਰੂ ਮਹਾਰਾਜ ਜੀ ਦੇ ਦਰਸਾਏ ਮਾਰਗਾਂ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਰੱਬੀ ਬਾਣੀ ਤੋਂ ਉਪਰ ਕੁਝ ਨਹੀਂ ਹੈ, ਹਮੇਸ਼ਾ ਬੁਰਾਈਆਂ ਨੂੰ ਤਿਆਗ ਕੇ ਅਸਾਈਆਂ ਦਾ ਸਰਵਨ ਕਰਨਾ ਚਾਹੀਦਾ ਹੈ। ਮਨੁੱਖ ਜਾਤੀ ਦਾ ਫਰਜ਼ ਬਣਦਾ ਹੈ ਉਹ ਗੁਰੂ ਮਹਾਰਾਜ ਜੀ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਤਾਂ ਹੀ ਰੁਸ਼ਨਾ ਸਕਦੇ ਹਾਂ। ਜੇਕਰ ਅਸੀਂ ਆਪਣੇ ਮਨਾਂ ਵਿਚਲੀ ਮੈਲ ਤੇ ਵੈਰ ਵਿਰੋਧਤਾ ਦਾ ਤਿਆਗ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਜੀ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਸਾਡੀ ਆਣ ਤੇ ਸਾਨ ਲਈ ਆਪਣਾਂ ਸਭ ਕੁਝ ਵਾਰ ਦਿੱਤਾ ਪਰ ਅਸੀਂ ਅੱਜ ਮੋਹ ਮਾਇਆ ਦੇ ਲਾਲਚ ’ਚ ਸਭ ਕੁਝ ਭੁੱਲਦੇ ਜਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਇਕੋ ਪਿਤਾ ਦੇ ਵਾਰਿਸ ਹਾ ਭਾਵੇਂ ਉਹ ਸਿੱਖ ਹਿੰਦੂ, ਮੁਸਲਿਮ, ਇਸਾਈ ਹੋਵੋ ਪਰ ਸਾਡਾ ਪਿਤਾ ਇਕ ਹੈ ਜਿਸਨੇ ਸਾਨੂੰ ਦੁਨੀਆਂ ਦਿਖਾਈਂ ਹੈ । ਇਸ ਸਮੇਂ ਗੁਰੂਦੁਆਰਾ ਸਹੀਦ ਬਾਬਾ ਨੱਥਾ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਅਜੇਨੋਨਿਹਲ ਸਿੰਘ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰੋਪਾਓ ਦੀ ਬਖਸਿਸ ਕੀਤੀ,ਇਸ ਮੌਕੇ ਗੁਰਨਾਮ ਸਿੰਘ ਵਾਹਿਗੁਰੂ ਨੇ ਕਿਹਾ ਕਿ ਸਿੱਖੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਅਜੋਕੇ ਯੁੱਗ ਤੋਂ ਲੈ ਕੇ ਅੱਜ ਤੱਕ ਅਸੀਂ ਸੰਘਰਸ਼ ’ਚੋਂ ਗੁਜ਼ਰਦੇ ਆਏ ਹਾਂ ਪਰ ਅਸੀਂ ਗੁਰੂ ਦੇ ਸਿੱਖ ਨੇ ਕਦੇ ਈਨ ਨਹੀਂ ਮੰਨੀ, ਭਾਵੇਂ ਅੱਜ ਸਾਡੇ ਕਿਸਾਨ ਜ਼ਮੀਨਾਂ ,ਖੇਤੀ ਫਸਲੀ ਚੱਕਰ ਨੂੰ ਬਚਾਉਣ ਲਈ ਅਜਿਹੇ ਹੀਂ ਸੰਘਰਸ਼ ਰਾਹੀਂ ਧਰਨਾ ਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਸੰਘਰਸ਼ ਦੀ ਚੜਦੀਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ਪੂਰੀ ਮਨੁੱਖਤਾ ਲਈ ਭਲਾਈ ਮੰਗਦੇ ਹਾਂ।ਇਸ ਸਮੇਂ ਜਸਵੰਤ ਸਿੰਘ ਕਾਹਲੋਂ, ਅਵਤਾਰ ਸਿੰਘ ਕਾਹਲੋਂ, ਮੁਕੇਸ਼ ਸਰਮਾ, ਦਰਸਨ ਸਿੰਘ ਢਿੱਲੋਂ, ਬਲਵੀਰ ਸਿੰਘ ਬੀਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੋਕੋ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।


Shyna

Content Editor

Related News