ਵਿਧਾਇਕ ਰਮਿੰਦਰ ਆਵਲਾ ਦਾ ਭਤੀਜਾ ਹੋਇਆ ਲੁੱਟ ਦਾ ਸ਼ਿਕਾਰ

01/16/2020 4:33:11 PM

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਵਿਖੇ ਬੁੱਧਵਾਰ ਦੀ ਸ਼ਾਮ ਜਲਾਲਾਬਾਦ ਹਲਕੇ ਦੇ ਵਿਧਾਇਕ ਰਮਿੰਦਰ ਆਵਲਾ ਦੇ ਭਤੀਜੇ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਇਲ ਖੋਹ ਕੇ ਲੈ ਗਏ। ਪੀੜਤ ਓਮੇਸ਼ ਆਵਲਾ ਨੇ ਲੁੱਟ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਓਮੇਸ਼ ਆਵਲਾ ਨੇ ਕਿਹਾ ਕਿ ਉਹ ਬੀਤੇ ਦਿਨ ਉਹ ਕਿਸੇ ਕੰਮ ਦੇ ਸਬੰਧ ’ਚ ਬਾਜ਼ਾਰ ਆਇਆ ਸੀ, ਜਿਸ ਨੂੰ ਕਰਨ ਤੋਂ ਬਾਅਦ ਵਾਪਸ ਘਰ ਚੱਲ ਪਿਆ। ਘਰ ਵਾਪਸ ਜਾਂਦੇ ਉਹ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਰਾਸਤੇ ’ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਫੋਨ ਖੋਹ ਲਿਆ, ਅਤੇ ਮੌਕੇ ਤੋਂ ਫਰਾਰ ਹੋ ਗਏ। ਉਮੇਸ਼ ਆਵਲਾ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਨੇ ਨਵਾਂ ਮੋਬਾਇਲ ਖਰੀਦਿਆ ਸੀ, ਜਿਸ ਦੀ ਕੀਮਤ 20 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਉਮੇਸ਼ ਆਵਲਾ ਨੇ ਪੁਲਸ ਨੇ ਤੋਂ ਮੰਗ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਲੁਟੇਰਿਆਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਕੋਲੋਂ ਮੋਬਾਇਲ ਬਰਾਮਦ ਕਰਵਾਇਆ ਜਾਵੇ।

rajwinder kaur

This news is Content Editor rajwinder kaur