ਮਾਸਟਰ ਗੁਰਨਾਥ ਸਿੰਘ ਨੇ 2 ਗੋਲਡ ਤੇ 1 ਚਾਂਦੀ ਦੇ ਤਗਮੇ ਜਿੱਤੇ

03/03/2021 3:54:55 PM

ਜਲਾਲਾਬਾਦ (ਬੰਟੀ ਦਹੂਜਾ): ਜੇ ਜੀਵਨ ’ਚ ਕੁਝ ਕਰਨ ਦਾ ਉਤਸ਼ਾਹ ਤੇ ਜਜ਼ਬਾ ਹੋਵੇ ਤਾਂ ਫ਼ਿਰ ਉਮਰ ਨਹੀ ਵੇਖੀ ਜਾਂਦੀ। ਅਜਿਹੀ ਹੀ ਮਿਸਾਲ ਜਲਾਲਾਬਾਦ ਦੇ ਸੇਵਾ ਮੁਕਤ ਅਧਿਆਪਕ ਗੁਰਨਾਥ ਸਿੰਘ ਵੱਲੋਂ ਹਰ ਵਾਰ ਕਰਕੇ ਦਿਖਾਈ ਜਾ ਰਹੀ ਹੈ। ਸੇਵਾ ਮੁਕਤ ਅਧਿਆਪਕ ਗੁਰਨਾਥ ਸਿੰਘ (70+) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ’ਚ ਭਾਗ ਲੇਣ ਦਾ ਸ਼ੌਕ ਸੀ।

ਉਨ੍ਹਾਂ ਕਿਹਾ ਕਿ ਉਹ ਬਜ਼ੁਰਗਾਂ ਦੀਆਂ ਖੇਡਾਂ ’ਚ ਹਰ ਵਾਰ ਭਾਗ ਲੇਂਦੇ ਹਨ ਤੇ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕਰਦੇ ਹਨ ਤੇ ਹੁਣ ਮਾਸਟਰ ਗੇਮਜ਼ ਐਸੋਸੀਏਸ਼ਨ ਪੰਜਾਬ, ਲਵਲੀ ਪੰਜਾਬ ਯੂਨੀਵਰਸਟੀ ਜਲੰਧਰ ’ਚ ਬੀਤੇ ਦਿਨ ਹੋਈਆਂ, ਜਿਸ ’ਚ ਮਾਸਟਰ ਗੁਰਨਾਥ ਸਿੰਘ ਨੇ ਡਿਸਕਸ ਥਰੋ ਪਹਿਲਾ ਸਥਾਨ, ਹੈਮਰ ਧਰੋ ਪਹਿਲਾ ਸਥਾਨ ਲੈ ਕੇ 2 ਗੋਡਲ ਮੈਡਲ ਤੇ ਸ਼ੋਟਪੁਟ ’ਚ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤੇ ਅਤੇ ਆਪਣੇ ਇਲਾਕੇ ਦਾ ਨਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੋਸ਼ਨ ਕੀਤਾ ਹੈ। ਅੰਤ ’ਚ ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਉਹ ਸਿਹਤਮੰਦ ਰਹਿਣ ਅਤੇ ਚੰਗੇ ਸਮਾਜ ਦੀ ਸਿਰਜਨਾ ਹੋ ਸਕੇ। ਜ਼ਿਕਰਯੋਗ ਹੈ ਕਿ ਮਾਸਟਰ ਗੁਰਨਾਥ ਸਿੰਘ ਦਾ ਮਾਸਟਰ ਭਾਈਚਾਰਾ ਅਤੇ ਸ਼ਹਿਰ ਦੇ ਪੰਤਵੰਤੇ ਸੱਜਣਾ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ।


Shyna

Content Editor

Related News