ਗੁਰਲਾਲ ਕਤਲ ਕੇਸ ,ਗੈਂਗਸਟਰ ਲਾਰੈਸ ਬਿਸ਼ਨੋਈ ਦੇ 27 ਅਪ੍ਰੈਲ ਲਈ ਪ੍ਰੋਡਕਸ਼ਨ ਵਰੰਟ ਜਾਰੀ

04/24/2021 2:41:31 PM

.ਫਰੀਦਕੋਟ (ਜਗਦੀਸ਼ ): 18 ਫਰਵਰੀ ਨੂੰ ਇੱਥੋਂ ਦੇ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਦੇ ਕਤਲ ਬਾਰੇ ਪੁੱਛ ਪੜਤਾਲ ਕਰਨ ਲਈ ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ  ਸੰਜੀਵ ਕੁੰਦੀ ਨੇ ਰਾਜਸਥਾਨ ਦੀ ਅਜਮੇਰ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 27 ਅਪ੍ਰੈਲ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਫਰੀਦਕੋਟ ਪੁਲਸ ਲਾਰੈਂਸ ਬਿਸ਼ਨੋਈ ਕੋਲੋ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਦੇ ਕਤਲ ਬਾਰੇ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ।ਲਾਰੈਂਸ ਬਿਸ਼ਨੋਈ ਨੇ ਕਥਿਤ ਆਪਣੇ ਫੇਸਬੁੱਕ ਪੇਜ਼ ਉਪਰ ਗੁਰਲਾਲ ਸਿੰਘ ਦੇ ਕਤਲ ਦੀ ਜ਼ਿਮੇਵਾਰੀ ਲਈ ਸੀ। ਉਪਰੰਤ ਫਰੀਦਕੋਟ ਪੁਲਸ ਨੇ ਲਾਰੈਂਸ ਬਿਸ਼ਨੋਈ ਨੂੰ ਪੁੱਛ ਪੜਤਾਲ ਲਈ ਰਾਜਸਥਾਨ ਤੋਂ ਫਰੀਦਕੋਟ ਲਿਆਉਣ ਦੀ ਮੰਗ ਕੀਤੀ ਸੀ। ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲ ਰਾਹੀ ਅਦਾਲਤ ਵਿੱਚ ਅਰਜ਼ੀ ਦੇ ਕੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਸ ਉਸ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਸਕਦੀ ਹੈ ਇਸ ਲਈ ਊਸ ਨੂੰ ਫਰੀਦਕੋਟ ਪੁਲਸ ਹਵਾਲੇ ਨਾ ਕੀਤਾ ਜਾਵੇ। ਚੀਫ ਜੁਡੀਸ਼ੀਅਲ ਮੈਜਿਸਟਰੇਟ ਸੰਜੀਵ ਕੁੰਦੀ ਨੇ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ ਕਿਹਾ ਕਿ ਪੁਲਸ ਮੁਕਾਬਲੇ ਦੀ ਕਹੀ ਗਈ ਗੱਲ ਬੇਤੁਕੀ ਹੈ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫਰੀਦਕੋਟ ਅਦਾਲਤ ਵਿੱਚ ਲਿਆਂਦਾ ਜਾਵੇਗਾ।


Shyna

Content Editor

Related News