ਮਾਘੀ ਦੇ ਇਤਿਹਾਸਕ ਦਿਹਾੜੇ ''ਤੇ ਸੰਗਤਾਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਹੋਈਆਂ ਨਤਮਸਤਕ

01/14/2020 4:57:25 PM

ਪਟਿਆਲਾ (ਬਖਸ਼ੀ): ਮਾਘੀ ਦੇ ਇਤਿਹਾਸਕ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਪੰਗਤ ਅਤੇ ਸੰਗਤ ਕੀਤੀ। ਅੱਜ ਦੇ ਪਵਿੱਤਰ ਦਿਨ ਸੰਗਰਾਂਦ ਮੌਕੇ ਤੜਕ ਸਵੇਰੇ ਕਵਾੜ ਖੁੱਲ੍ਹਣ ਮਗਰੋਂ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਤ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕੀਤਾ ਅਤੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਨਾਲ ਜੋੜਿਆ। ਮਾਘੀ ਦੇ ਇਤਿਹਾਸ ਦਿਹਾੜੇ ਮੌਕੇ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਮੁਕਤਸਰ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ।

ਸੰਗਤਾਂ ਨੂੰ ਪ੍ਰਰੇਣਾ ਦਿੰਦਿਆਂ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਾਘੀ ਦੇ ਇਤਿਹਾਸ ਦੀ ਰੋਸ਼ਨੀ 'ਚ ਜਾਣੂੰ ਕਰਵਾਇਆ ਕਿ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ 'ਤੇ ਇਸ ਕਰਕੇ ਇਤਿਹਾਸਕ ਹੈ ਕਿ ਦਸ਼ਮੇਸ਼ ਪਿਤਾ ਵਲੋਂ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਹੋਇਆ, ਜਿਸ ਨੇ ਮੁਗਲ ਸਾਮਰਾਜ ਦੀਆਂ ਜੜ੍ਹਾ ਹਿਲਾ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖੀ ਦੇ ਨਿਰਾਲੇ ਅਤੇ ਨਿਆਰੇਪਣ, ਖਾਲਸਾ ਪੰਥ ਦੀ ਸ਼ਾਨ ਕਾਇਮ ਰੱਖਣ ਧਰਮ ਲਈ ਹੱਕ ਤੇ ਸੱਚ ਦੀ ਲੜਾਈ ਲੜ ਕੇ ਜ਼ਬਰ ਤੇ ਜ਼ੁਲਮ ਖਿਲਾਫ ਲੜਨ ਦੀ ਪ੍ਰਰੇਣਾ ਦਿੱਤੀ।

Shyna

This news is Content Editor Shyna