ਗੁਰਦੁਆਰਾ ਸਾਹਿਬ ਦੀ ਜ਼ਮੀਨ ''ਚ ਖੁੱਲ੍ਹੇ ਬੋਰਵੈੱਲ ਕਿਸੇ ਵੱਡੇ ਹਾਦਸੇ ਦੀ ਉਡੀਕ ''ਚ

06/15/2019 1:25:21 PM

ਭੀਖੀ (ਤਾਇਲ) : ਗੁਆਂਢੀ ਜ਼ਿਲੇ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਦੀ ਇਕ ਬੋਰਵੈੱਲ 'ਚ ਡਿੱਗਣ ਨਾਲ ਹੋਈ ਮੌਤ ਤੋਂ ਬਾਅਦ ਪੰਜਾਬ ਸਰਕਾਰ ਭਾਵੇਂ ਗੰਭੀਰਤਾ ਵਾਲੇ ਬਿਆਨ ਦੇ ਰਹੀ ਹੈ ਪਰ ਇਸ ਦਾ ਜ਼ਮੀਨੀ ਪੱਧਰ 'ਤੇ ਕੋਈ ਬਹੁਤਾ ਅਸਰ ਨਜ਼ਰ ਨਹੀਂ ਆ ਰਿਹਾ।

PunjabKesari

ਸਥਾਨਕ ਧਲੇਵਾਂ ਰੋਡ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਦੀ ਜ਼ਮੀਨ ਦੀ ਠੇਕੇ 'ਤੇ ਵਾਹੀ ਕਰਨ ਵਾਲੇ ਕਿਸਾਨ ਰਜਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਚ 9 ਖੁੱਲੇ ਬੋਰਵੈੱਲਾਂ ਤੋਂ ਇਲਾਵਾ ਦੋ ਨਿਕਾਸੀ ਬੋਰ ਵੀ ਹਨ ਜੋ ਨਕਾਰਾ ਪਏ ਹਨ। ਇਨ੍ਹਾਂ ਦੀ ਮੁਰੰਮਤ ਨੂੰ ਲੈ ਕੇ ਉਹ ਕਈ ਵਾਰ ਗੁਰਦੁਆਰਾ ਮੈਨੇਜਰ ਅਤੇ ਹਲਕਾ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰ ਚੁੱਕੇ ਹਨ ਪਰ ਇਸ ਮਸਲੇ ਨੂੰ ਕੋਈ ਵੀ ਗੰਭੀਰਤਾ ਨਾਲ ਲੈਣ ਨੂੰ ਤਿਆਰ ਨਹੀਂ।

ਇਸ ਸਬੰਧੀ ਜਦੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਅਜੈਬ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਮੀਨ 'ਚ ਚੱਲ ਰਹੇ 11 ਟਿਊਬਵੈੱਲਾਂ ਅਤੇ 2 ਨਿਕਾਸੀ ਬੋਰਾਂ ਬਾਰੇ ਤਾਂ ਜਾਣਕਾਰੀ ਹੈ ਪਰ ਖੁੱਲ੍ਹੇ ਪਏ ਨਕਾਰਾ ਬੋਰਵੈੱਲਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਕਾਰਾ ਬੋਰਾਂ ਬਾਰੇ ਕਿਸਾਨਾਂ ਨੇ ਉਨ੍ਹਾਂ ਨੂੰ ਕਦੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਹੁਣ ਮਾਮਲਾ ਧਿਆਨ 'ਚ ਆਇਆ ਹੈ, ਜਿਨ੍ਹਾਂ ਦਾ ਜਲਦੀ ਹੱਲ ਕਰ ਲਿਆ ਜਾਵੇਗਾ।


cherry

Content Editor

Related News