ਬੰਦ ਪਈ ਬੰਦੂਕ ਨੂੰ ਗੰਨ ਹਾਊਸ ਦੇ ਮਾਲਕ ਨੇ 28 ਮਹੀਨਿਆਂ ਬਾਅਦ ਜਾਰੀ ਕੀਤੇ 25 ਕਾਰਤੂਸ, ਕਿਸੇ ਵੱਡੀ ਵਾਰਦਾਤ ਦਾ ਹੋ ਸਕਦਾ ਹੈ ਖੁਲਾਸਾ?

07/28/2021 5:55:30 PM

ਬੁਢਲਾਡਾ (ਬਾਂਸਲ): ਬੰਦ ਪਈ ਬੰਦੂਕ ਨੂੰ ਗੰਨ੍ਹ ਹਾਊਸ ਦੇ ਮਾਲਕ ਨੇ 28 ਮਹੀਨਿਆਂ ਬਾਅਦ ਜਾਰੀ ਕੀਤੇ 25 ਕਾਰਤੂਸ ਪੁਲਸ ਲਈ ਬਣ ਸਕਦੇ ਨੇ ਸਿਰਦਰਦੀ ਦਾ ਕਾਰਨ ਕਿਸੇ ਵੱਡੀ ਵਾਰਦਾਤ ਦਾ ਹੋ ਸਕਦਾ ਖੁਲਾਸਾ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਇੱਕ ਗੰਨ ਹਾਊਸ ਦੇ ਮਾਲਕ ਵੱਲੋਂ ਅਸਲਾ ਧਾਰਕ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੇ ਖਾਤੇ ਵਿਚ 25 ਕਾਰਤੂਸ 12 ਬੋਰ ਜਾਰੀ ਕਰਨ ਕਾਰਨ ਮਾਮਲਾ ਕਿਸੇ ਵੱਡੀ ਵਾਰਦਾਤ ਨਾਲ ਜੁੜੇ ਹੋਣ ਦੇ ਸ਼ੰਕੇ ਪੈਦਾ ਕਰਦਾ ਹੈ। ਜਿੱਥੇ ਸਿਟੀ ਪੁਲਸ ਨੇ ਗੰਨ੍ਹ ਹਾਊਸ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਰੀ ਕੀਤੇ ਗਏ ਕਾਰਤੂਸਾਂ ਦੀ ਭਾਲ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 8 ਮਹੀਨੇ ਦੀ ਗਰਭਵਤੀ ਨੂੰ ਪਹਿਲਾਂ ਪਤੀ ਤੇ ਫ਼ਿਰ ਪ੍ਰੇਮੀ ਨੇ ਦਿੱਤਾ ਧੋਖਾ, ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ

ਡੀ.ਐੱਸ.ਪੀ. ਪ੍ਰਭਜੋਤ ਕੌਰ ਬੇਲਾ ਨੇ ਦੱਸਿਆ ਕਿ ਮਹੇਸ਼ ਕੁਮਾਰ ਪੁੱਤਰ ਤਰਸੇਮ ਚੰਦ ਵਾਸੀ ਵਾਰਡ ਨੰਬਰ 9 ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸ ਦੀ ਬੰਦੂਕ 12 ਬੋਰ ਅਤੇ 32 ਬੋਰ ਰਿਵਾਲਵਰ ਜੋ 6 ਅਗਸਤ 2018 ਨੂੰ ਇੱਕ ਮੁਕੱਦਮੇ ਦੇ ਕਾਰਨ ਅਸਲਾ ਕੋਠੀ ਵਿੱਚ ਜਮ੍ਹਾ ਕਰਵਾ ਦਿੱਤੇ ਸੀ ਅਤੇ ਸਾਲ 2018 ਤੋਂ ਬਾਅਦ ਹੁਣ ਤੱਕ ਕਿਸੇ ਵੀ ਗੰਨ੍ਹ ਹਾਊਸ ਤੋਂ ਕੋਈ ਵੀ ਕਾਰਤੂਸ ਖਰੀਦ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਗੰਨ੍ਹ ਹਾਊਸ ਵੱਲੋਂ ਬਿਨ੍ਹਾਂ ਮਨਜ਼ੂਰੀ ਤੋਂ ਉਸ ਦੇ ਨਾਮ ਤੇ ਨਵੰਬਰ 2020 ਵਿਚ 25 ਕਾਰਤੂਸ 12 ਬੋਰ ਮੈਨੂੰ ਦਿੱਤੇ ਦਰਜ ਕੀਤੇ ਗਏ ਹਨ। ਜੋ ਕਿ ਸਰਾਸਰ ਗਲਤ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ

ਜਿਸ ਸੰਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਗੰਨ੍ਹ ਹਾਊਸ ਵੱਲੋਂ ਜਾਰੀ ਕੀਤੇ ਗਏ ਕਾਰਤੂਸ ਕਈ ਸ਼ੰਕੇ ਪੈਦਾ ਕਰ ਰਹੇ ਹਨ ਕਿ ਇਹ ਕਿਸੇ ਨੂੰ ਵਾਰਦਾਤ ਲਈ ਜਾਰੀ ਕੀਤੇ ਗਏ ਹਨ ਜਾਂ ਇਨ੍ਹਾਂ ਨੂੰ ਜਾਰੀ ਕਰਨ ਦਾ ਮਕਸਦ ਕੀ ਸੀ।ਉਨ੍ਹਾਂ ਨੇ ਦੱਸਿਆ ਕਿ ਗੰਨ੍ਹ ਹਾਊਸ ਦੇ ਮਾਲਕ ਦੇ ਖ਼ਿਲਾਫ਼ ਰਿਕਾਰਡ ਵਿੱਚ ਛੇੜਛਾੜ ਕਰਨ ਅਤੇ ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਦਿੱਤਾ ਇਹ ਬਿਆਨ


Shyna

Content Editor

Related News