ਹੱਤਿਆ ਦੇ ਮਾਮਲੇ ’ਚ ਗੁਲਸ਼ਨ ਤੇ ਉਸ ਦੀ ਭਰਜਾਈ ਦੀ ਜ਼ਮਾਨਤ ਪਟੀਸ਼ਨ ਖਾਰਿਜ

11/27/2018 6:46:24 AM

ਅਬੋਹਰ,(ਸੁਨੀਲ)– ਹੱਤਿਆ ਦੇ ਮਾਮਲੇ ’ਚ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਵੱਲੋਂ  ਦਾਇਰ ਕੀਤੀ ਗਈ ਸ਼ਿਕਾਇਤ ਵਿਚ ਬਣਾਏ ਗਏ ਦੋਸ਼ੀ ਗੁਲਸ਼ਨ ਤੇ ਉਸ ਦੀ ਭਰਜਾਈ ਵੀਨਾ ਵੱਲੋਂ ਅੈਡੀਸ਼ਨਲ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ’ਚ ਲਾਈ ਗਈ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਅਦਾਲਤ ਵਿਚ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਕੀਤੀ ਗਈ ਬਹਿਸ ਸੁਣਨ  ਉਪਰੰਤ ਜੱਜ ਨੇ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।  ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਤੀਜੇ ਦੋਸ਼ੀ ਰਵੀ ਮੱਕਡ਼ ਦੀ ਜ਼ਮਾਨਤ ਪਟੀਸ਼ਨ ਅੈਡੀਸ਼ਨਲ ਜ਼ਿਲਾ ਸੈਸ਼ਨ ਜੱਜ ਨੇ ਖਾਰਿਜ ਕਰ ਦਿੱਤੀ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਵੀ ਮੱਕਡ਼ ਦੀ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜ਼ਮਾਨਤ ਦੇ ਦਿੱਤੀ।  ®ਜ਼ਿਕਰਯੋਗ ਹੈ ਕਿ ਵੀਨਾ ਰਾਣੀ ਪਤਨੀ ਓਮ ਪ੍ਰਕਾਸ਼ ਲਡ਼ਕੀ ਦੀ ਮਾਂ ਨੇ ਆਪਣੇ ਵਕੀਲ ਦੇ ਜ਼ਰੀਏ ਉਸ ਧੀ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ  ਕਿਹਾ ਸੀ। ਮਾਣਯੋਗ ਜੱਜ ਰਮੇਸ਼ ਕੁਮਾਰ ਚਾਵਲਾ ਦੀ ਅਦਾਲਤ ਨੇ ਤਿੰਨਾਂ ਦੋਸ਼ੀਆਂ ਦੇ ਸੰਮਨ ਜਾਰੀ ਕੀਤੇ।