40 ਸਾਲ ਤੋਂ ਡੰਪ ਬਣੇ ਗਰਾਊਂਡ ਦੀ ਸ਼ਹਿਰ ਵਾਸੀ ਬਦਲਣਗੇ ਦਿੱਖ

09/16/2019 1:10:01 PM

ਨਾਭਾ (ਰਾਹੁਲ)—ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜ ਕਰਨ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁੱਲ ਖੋਖਲੇ ਸਾਬਤ ਹੋ ਰਹੇ ਹਨ ਅਤੇ ਹੁਣ ਖੁਦ ਆਪ ਹੀ ਲੋਕ ਸਰਕਾਰਾਂ ਤੋ ਵਿਕਾਸ ਕਾਰਜਾਂ ਦੀਆਂ ਉਮੀਦਾਂ ਛੱਡ ਕੇ ਆਪ ਹੀ ਆਪਣੇ-ਆਪਣੇ ਮਹੁੱਲਿਆਂ ਦੀ ਗੰਦਗੀ ਦੂਰ ਕਰਕੇ ਆਲਾ-ਦੁਆਲਾ ਸਵਾਰਨ 'ਚ ਲੱਗ ਪਏ ਹਨ। ਤਾਜਾ ਮਾਮਲਾ ਨਾਭਾ ਦਾ ਸਾਹਮਣੇ ਆਇਆ ਹੈ, ਜਿੱਥੇ ਕਰੀਬ 40 ਸਾਲ ਤੋਂ 10 ਹਜ਼ਾਰ ਸਕੇਅਰ ਫੁੱਟ ਮੈਦਾਨ 'ਚ ਗੰਦਗੀ ਦੇ ਡੰਪ ਨਾਲ ਸ਼ਹਿਰ ਨਿਵਾਸੀ ਕਾਫੀ ਪਰੇਸ਼ਾਨ ਸਨ। ਲੋਕਾਂ ਦਾ ਕਹਿਣਾ ਹੈ ਕਿ 40 ਸਾਲਾਂ 'ਚ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸੇ ਨੇ ਇਸ ਵੱਲ ਧਿਆਨ ਨਹੀ ਦਿੱਤਾ।ਮਹੁੱਲਾ ਸੁਧਾਰ ਕਮੇਟੀ, ਮਹੁੱਲਾ ਪਾਡੂਸਰ ਨਾਭਾ ਦੇ ਲੋਕਾਂ ਨੇ ਇਸ ਵੱਡੇ ਗਰਾਊਂਡ 'ਚ ਭਰਤੀ ਪਾ ਕੇ ਅਤੇ ਸੈਂਕੜੇ ਬੂਟੇ ਲਗਾ ਦਿੱਤੇ ਹਨ, ਜਿਸ ਦੇ ਹੁਣ ਤੱਕ ਸਾਡੇ ਚਾਰ ਲੱਖ ਰੁਪਏ ਖਰਚਿਆ ਹੈ। ਮਹੁੱਲਾ ਸੁਧਾਰ ਕਮੇਟੀ ਦੇ ਵਾਈਸ ਪ੍ਰਧਾਨ ਵਿਸ਼ਾਲ ਡੁਡੇਜਾ ਨੇ ਕਿਹਾ ਕਿ ਇਸ ਗਰਾਊਂਡ 'ਤੇ ਅਸੀਂ 20 ਲੱਖ ਦੀ ਰਾਸ਼ੀ ਖਰਚ ਕਰਾਂਗੇ ਤਾਂ ਜੋ ਲੋਕ ਇੱਥੇ ਸਵੇਰੇ-ਸ਼ਾਮ ਸੈਰ ਕਰਨ ਆਉਣ।

ਇਸ ਮੌਕੇ ਮਹੁੱਲਾ ਸੁਧਾਰ ਕਮੇਟੀ ਦੇ ਵਾਈਸ ਪ੍ਰਧਾਨ ਵਿਸ਼ਾਲ ਡੁਡੇਜਾ ਨੇ ਕਿਹਾ ਕਿ ਮੇਰੀ ਉਮਰ 27 ਸਾਲਾ ਦੀ ਹੈ ਮੈ ਉਦੋ ਤੋ ਹੀ ਇਸ ਗਰਾਊਂਡ ਨੂੰ ਗੰਦਗੀ ਵਿਚ ਤਬਦੀਲ ਹੁੰਦਾ ਵੇਖ ਰਿਹਾ ਹਾਂ ਅਤੇ ਅਸੀਂ ਸਾਰੇ ਮਹੁੱਲੇ ਵਾਸੀਆਂ ਨੇ ਬੀੜਾ ਚੁੱਕਿਆ ਕਿ ਇਸ ਗਰਾਉਂਡ ਨੂੰ ਸਾਫ-ਸੁਥਰਾ ਬਣਾਉਣਾ ਅਤੇ ਅਸੀਂ ਉਹ ਕਰ ਵਿਖਾਇਆ ਅਤੇ ਹੁਣ ਅਸੀਂ ਇਸ 'ਚ ਹਰ ਤਰ੍ਹਾਂ ਦੀ ਸਵਿਧਾ ਨਾਲ ਲੈਸ ਕਰਾਂਗੇ।

Shyna

This news is Content Editor Shyna