ਪਿੰਡ ਸਨ੍ਹੇਰ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ, ਗ਼ਮ ’ਚ ਦਾਦੀ ਵੀ ਚੱਲ ਵਸੀ

05/10/2021 4:49:41 PM

ਜ਼ੀਰਾ (ਅਕਾਲੀਆਂਵਾਲਾ) : ਨੇੜਲੇ ਪਿੰਡ ਸਨ੍ਹੇਰ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਵਾਸੀ ਗੁਰਧਿਆਨ ਸਿੰਘ ਚੀਮਾ ਨੇ ਦੱਸਿਆ ਕਿ ਮਲਕੀਤ ਸਿੰਘ ਜੌਹਲ ਸਪੁੱਤਰ ਸਵਰਨ ਸਿੰਘ ਜੌਹਲ ਜੋ ਕਿ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਅਮਰੀਕਾ ਗਿਆ ਸੀ ਅਤੇ ਉਸ ਦੀ ਅਚਾਨਕ ਮੌਤ ਹੋ ਗਈ। ਆਪਣੇ ਪੋਤਰੇ ਦੇ ਗ਼ਮ ਵਿਚ ਉਸ ਦੀ ਦਾਦੀ ਹਰਪਾਲ ਕੌਰ  ਵੀ ਉਸੇ ਦਿਨ ਦਮ ਤੋੜ ਗਈ। ਇੱਕੋ ਘਰ ਹੋਈਆਂ ਇੱਕੋ ਦਿਨ ਮੌਤਾਂ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

ਹਰ ਨਗਰ ਦਾ ਬਸ਼ਿੰਦਾ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ। ਮ੍ਰਿਤਕ ਦਾ ਸਸਕਾਰ ਅਮਰੀਕਾ ਵਿੱਚ ਕੀਤਾ ਜਾਵੇਗਾ ਜਦੋਂ ਕਿ ਉਸ ਦੀ ਦਾਦੀ ਦਾ ਸਸਕਾਰ ਪਿੰਡ ਸਨ੍ਹੇਰ ਵਿਖੇ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨਾਲ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਰਾਜਨੀਤਕ, ਸਮਾਜਿਕ, ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਸ਼ਮਸ਼ਾਨਘਾਟ ’ਤੇ ਵੀ ਪਿਆ ਕੋਰੋਨਾ ਵਾਇਰਸ ਦੇ ਕਹਿਰ ਦਾ ਖੌਫਨਾਕ ਪਰਛਾਵਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Anuradha

This news is Content Editor Anuradha