ਪਿੰਡ ਉੱਡਤ ਸੈਦੇਵਾਲਾ ਦੀ ਗ੍ਰਾਮ ਪੰਚਾਇਤ ਵਲੋਂ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਗਏ

09/17/2020 4:24:44 PM

ਬੋਹਾ (ਮਨਜੀਤ): ਪਿੰਡ ਉੱਡਤ ਸੈਦੇਵਾਲਾ ਦੀ ਗ੍ਰਾਮ ਪੰਚਾਇਤ ਵਲੋਂ ਸਾਂਝੀਆਂ ਥਾਵਾਂ ਤੇ ਲੋਕਾਂ ਵਲੋਂ ਲਾਈਆਂ ਨਾਜਾਇਜ਼ ਰੂੜੀਆਂ ਅਤੇ ਲੋਕਾਂ ਵਲੋਂ ਲਾਇਆ ਹੋਰ ਸਾਮਾਨ ਜੋ ਪੰਚਾਇਤ ਘਰ ਕੋਲ, ਸੜਕਾਂ ਦੇ ਨਾਲ ਅਤੇ ਨਾ ਵਰਤਣਯੋਗ ਸਾਂਝੀ ਪੰਚਾਇਤੀ ਜਗ੍ਹਾ ਨੂੰ ਰੋਕਿਆ ਹੋਇਆ ਸੀ। ਉਹ ਸਥਾਨ ਕਰਵਾਏ ਗਏ।

ਇਹ ਵੀ ਪੜ੍ਹੋ:  ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ

ਸਰਪੰਚ ਸ਼੍ਰੀਮਤੀ ਬਿੰਦਰ ਕੌਰ ਅਤੇ ਪੰਚਾਇਤ ਸਕੱਤਰ ਲਾਲ ਸਿੰਘ ਵਲੋਂ ਦੱਸਿਆ ਗਿਆ ਕਿ ਪੰਚਾਇਤ ਵਲੋਂ 15 ਦਿਨ ਪਹਿਲਾਂ ਸਪੀਕਰ ਰਾਹੀਂ ਅਨਾਉਸਮੈਂਟ ਕਰਵਾਈ ਗਈ ਸੀ ਕਿ ਆਪਣੀਆਂ ਰੂੜੀਆਂ ਵਗੈਰਾ ਅਤੇ ਹੋਰ ਸਾਮਾਨ ਸਾਂਝੀਆਂ ਥਾਵਾਂ ਤੋਂ ਚੁੱਕਿਆ ਜਾਵੇ। ਲੋਕਾਂ ਵਲੋਂ ਨਾ ਚੁੱਕਣ ਤੇ ਬੀ.ਡੀ.ਪੀ.ਓ ਵਲੋਂ ਪੁਲਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਚੁੱਕਵਾਏ ਗਏ ਤਾਂ ਇਨ੍ਹ੍ਹਾਂ ਸਥਾਨਾਂ 'ਤੇ ਪਾਰਕ ਅਤੇ ਫੁੱਲਦਾਰ ਪੌਦੇ ਲਗਾਏ ਜਾਣਗੇ।ਨਾਜਾਇਜ਼ ਕਬਜ਼ੇ ਚੁੱਕਵਾਉਣ ਤੇ ਪਿੰਡ ਵਾਸੀਆਂ ਵਲੋਂ ਪੰਚਾਇਤ ਨੂੰ ਵਧਾਈ ਦਿੱਤੀ ਗਈ।ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਪੁਲਸ ਪਾਰਟੀ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਪਿਆਰ ਨਾਲ ਸਮਝਾ ਕੇ ਲੋਕਾਂ ਦਾ ਸਹਿਯੋਗ ਪ੍ਰਾਪਤ ਕੀਤਾ।ਇਸ ਮੌਕੇ ਸੁਰਿੰਦਰ ਸਿੰਘ ਕਾਕਾ, ਮੇਜਰ ਸਿੰਘ ਗਿੱਲ, ਰਾਜੀ ਚਹਿਲ, ਪਰਵਾਰ ਬਾਜਵਾ, ਬਿੰਦਰ ਸਿੰਘ, ਮੈਂਬਰ ਗੋਬਿੰਦਰ ਸਿੰਘ, ਹਰਮੇਲ, ਲਾਡੀ, ਮਨਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Shyna

This news is Content Editor Shyna