ਅਨਾਜ ਮੰਡੀ ’ਚ 1509 ਜੀਰੀ ਲਿਆਉਣ ਵਾਲੇ ਕਿਸਾਨਾਂ ਦਾ ਹੋ ਰਿਹੈ ਸੋਸ਼ਣ

10/29/2020 1:52:52 PM

ਸੰਗਰੂਰ (ਵਿਵੇਕ ਸਿੰਧਵਾਨੀ) – ਸੰਗਰੂਰ ਅਨਾਜ ਮੰਡੀ ਵਿਚ ਬਾਸਮਤੀ ਚੌਲਾਂ ਦੀ 1509 ਜੀਰੀ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਦਾ ਸੋਸ਼ਣ ਹੋ ਰਿਹਾ ਹੈ। ਪਿਛਲੇ ਸਾਲ 1509 ਜੀਰੀ ਅਨਾਜ ਮੰਡੀ ’ਚ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਿਕ ਰਹੀ ਸੀ ਪਰ ਹੁਣ ਇਹੀ ਜੀਰੀ ਸਿਰਫ 1700 ਰੁਪਏ ਤੋਂ ਲੈ ਕੇ 1900 ਰੁਪਏ ਤੱਕ ਵਿਕ ਰਹੀ ਹੈ। ਜਿਸ ਕਾਰਣ ਕਿਸਾਨਾਂ ਨੂੰ ਭਾਰੀ ਘਾਟਾ ਹੋ ਰਿਹਾ ਹੈ। ਅਨਾਜ ਮੰਡੀ ਸੰਗਰੂਰ ’ਚ 1509 ਜੀਰੀ ਦੀ ਫਸਲ ਲੈ ਕੇ ਆਏ ਕਿਸਾਨਾਂ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਹ ਆਪਣੀ ਭੜਾਸ ਸਰਕਾਰ ਖਿਲਾਫ ਕੱਢ ਰਹੇ ਸਨ।

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

ਐਨੇ ਘੱਟ ਭਾਅ 'ਚ ਤਾਂ ਸਾਡੀ ਲਾਗਤ ਵੀ ਨਹੀਂ ਹੋ ਰਹੀ ਪੂਰੀ
ਕਿਸਾਨ ਭਾਗ ਸਿੰਘ, ਬਲਵੀਰ ਸਿੰਘ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਅਸੀਂ ਅਨਾਜ ਮੰਡੀ ਸੰਗਰੂਰ ’ਚ 1509 ਜੀਰੀ ਦੀ ਫਸਲ ਲੈ ਕੇ ਆਏ ਹਾਂ। ਪਿਛਲੇ ਸਾਲ ਸਾਡੀ ਇਹੀ ਜੀਰੀ 3000 ਰੁਪਏ ਦੇ ਕਰੀਬ ਵਿਕੀ ਸੀ। ਹੁਣ 1700 ਰੁਪਏ ਵਿਕ ਰਹੀ ਹੈ। ਐਨੀ ਘੱਟ ਕੀਮਤ ’ਚ ਤਾਂ ਸਾਡੀ ਲਾਗਤ ਵੀ ਪੂਰੀ ਨਹੀਂ ਹੁੰਦੀ। ਇਹ ਤਾਂ ਸਾਡੇ ਲਈ ਘਾਟੇ ਦਾ ਸੌਦਾ ਬਣ ਗਿਆ ਹੈ। ਕਿਸਾਨਾਂ ਲਈ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈ। ਜਿਸ ਕਾਰਣ ਪੰਜਾਬ ਦਾ ਕਿਸਾਨ ਕਰਜ਼ੇ ’ਚ ਡੁੱਬ ਕੇ ਆਤਮ ਹੱਤਿਆ ਲਈ ਮਜਬੂਰ ਹੋ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਆਮ ਜੀਰੀ ਦੀ ਤਰ੍ਹਾਂ 1509 ਜੀਰੀ ਦਾ ਵੀ ਐੱਮ. ਐੱਸ. ਪੀ. ਤੈਅ ਕਰੇ ਸਰਕਾਰ
ਕਿਸਾਨ ਸੰਜੂ ਸਿੰਘ ਝਲੂਰ ਨੇ ਕਿਹਾ ਕਿ ਪੰਜਾਬ ’ਚ 1509 ਜੀਰੀ ਦੀ ਕੋਈ ਵੀ ਐੱਮ. ਐੱਸ. ਪੀ ਤੈਅ ਨਹੀਂ ਹੈ। ਪਿਛਲੇ ਸਾਲ ਇਹੀ ਜੀਰੀ 3000 ਰੁਪਏ ਨੂੰ ਵਿਕ ਰਹੀ ਸੀ। ਹੁਣ 1700 ’ਚ ਵੀ ਵਪਾਰੀ ਇਸ ਜੀਰੀ ਨੂੰ ਖਰੀਦਣ ਲਈ ਨੱਕ ਮਾਰ ਰਹੇ ਹਨ। ਪਿਛਲੇ ਸਾਲ ਨਾਲੋਂ ਅੱਧੇ ਰੇਟ ਰਹਿ ਗਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ 1509 ਜੀਰੀ ’ਤੇ ਵੀ ਐੱਮ. ਐੱਸ. ਪੀ. ਤੈਅ ਕਰੇ, ਤਾਂਕਿ ਕਿਸਾਨ ਘਾਟੇ ਤੋਂ ਬਚ ਸਕਣ। ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਦੀ ਆਰਥਿਕ ਦਸ਼ਾ ਉੱਚੀ ਜਾਵੇਗੀ। ਸਰਕਾਰ ਨੂੰ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੀਆਂ ਫਸਲਾਂ ’ਤੇ ਐੱਮ. ਐੱਸ. ਪੀ. ਤੈਅ ਕਰਨੀ ਚਾਹੀਦੀ ਹੈ ਤਾਂਕਿ ਕਿਸਾਨ ਵੀ ਖੁਸ਼ਹਾਲ ਹੋ ਸਕੇ ਅਤੇ ਦੇਸ਼ ਵੀ ਖੁਸ਼ਹਾਲ ਹੋ ਸਕੇ।

ਪੜ੍ਹੋ ਇਹ ਵੀ ਖਬਰ - Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ

ਫਟੇ ਪੁਰਾਣੇ ਬਾਰਦਾਨੇ ’ਚ ਭਰੀ ਜਾ ਰਹੀ ਸੀ ਜੀਰੀ
ਸੰਗਰੂਰ ਅਨਾਜ ਮੰਡੀ ’ਚ ਬਾਰਦਾਨੇ ਦੀ ਵੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਸੀ। ਫਟੇ ਪੁਰਾਣੇ ਬਾਰਦਾਨਿਆਂ ’ਚ ਜੀਰੀ ਦੀ ਫਸਲ ਨੂੰ ਭਰਿਆ ਜਾ ਰਿਹਾ ਸੀ। ਜੀਰੀ ਦੀ ਫਸਲ ਨੂੰ ਕਈ ਬੋਰੀਆਂ ਤਾਂ ਖਲ ਵਾਲੀਆਂ ਲੱਗੀਆਂ ਹੋਈਆਂ ਸਨ ਅਤੇ ਫਟੇ ਹੋਏ ਬਾਰਦਾਨੇ ’ਚੋਂ ਜੀਰੀ ਨਿਕਲ ਕੇ ਫਰਸ਼ਾਂ ’ਤੇ ਡੁੱਲ੍ਹ ਰਹੀ ਸੀ। ਫਟੇ ਹੋਏ ਬਾਰਦਾਨਿਆਂ ’ਚ ਜੀਰੀ ਭਰਨ ਨਾਲ ਕਰੋੜਾਂ ਰੁਪਏ ਦੀ ਫਸਲ ਖਰਾਬ ਹੋਣ ਦਾ ਵੀ ਡਰ ਬਣਿਆ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?

rajwinder kaur

This news is Content Editor rajwinder kaur