ਬਠਿੰਡਾ ਥਰਮਲ ਪਲਾਂਟ ਦੀ ਤਰਜ ''ਤੇ ਬਠਿੰਡਾ ਮਾਨਸਾ ਜ਼ਿਲ੍ਹਿਆਂ ''ਚ ਰੁਜਗਾਰ ਦੇ ਸਾਧਨ ਪੈਦਾ ਕਰੇ ਸਰਕਾਰ - ਮਾਣਕ

07/09/2020 5:08:54 PM

ਬੁਢਲਾਡਾ(ਬਾਂਸਲ) - ਪੰਜਾਬ ਸਰਕਾਰ ਗੋਬਿੰਦਪੂਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਉੱਤੇ ਥਰਮਲ ਪਲਾਂਟ ਸਥਾਪਿਤ ਕਰਨ ਲਈ ਉਪਰਾਲਾ ਕਰੇ ਤਾਂ ਜੋ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ। ਇਹ ਸ਼ਬਦ ਅੱਜ ਇੱਥੇ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚੇ ਜਾਣ 'ਤੇ ਕਾਂਗਰਸ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਟਿੱਪਣੀਆ 'ਤੇ ਬੋਲਦਿਆਂ ਕਾਂਗਰਸ ਐਸ.ਸੀ ਸੈੱਲ ਦੇ ਪ੍ਰਧਾਨ ਬੀਰਬਲ ਸਿੰਘ ਮਾਣਕ ਨੇ ਕਹੇ। ਉਹਨਾਂ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਥਾਂ 'ਤੇ ਗੋਬਿੰਦਪੂਰਾ ਥਰਮਲ ਪਲਾਂਟ ਨੂੰ ਸਰਕਾਰ ਤੁਰੰਤ ਸ਼ੁਰੂ ਕਰਨ ਦੀਆਂ ਯੋਜਨਾਂਵਾ ਨੂੰ ਅਮਲ ਵਿੱਚ ਲਿਆ ਕੇ ਵਿਰੋਧੀਆ ਦੇ ਮੂੰਹ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਵਿੱਚ ਸਪੀਨਿੰਗ ਮਿਲ (ਧਾਗਾ ਫੈਕਟਰੀ), ਖੰਡ ਮਿਲ ਬੰਦ ਹੋਣ ਤੋਂ ਬਾਅਦ ਕੋਈ ਵੀ ਜ਼ਿਲ੍ਹਾ ਅੰਦਰ ਵਪਾਰਕ ਸੰਨਤ ਨਾ ਹੋਣ ਕਾਰਨ ਲੋਕਾਂ ਨੂੰ ਬੇਰੁਜਗਾਰੀ ਦੀ ਮਾਰ ਚੱਲਣੀ ਪੈ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ  ਬਠਿੰਡਾ ਥਰਮਲ ਪਲਾਂਟ ਨੂੰ ਵੇਚ ਕੇ ਪੈਦਾ ਹੋਏ ਮਾਲੀਆ ਸ਼ਾਧਨਾਂ ਰਾਹੀ ਬਠਿੰਡਾ ਮਾਨਸਾ ਜਿਲੇ ਅੰਦਰ ਰੁਜਗਾਰ ਦੇ ਸ਼ਾਧਨ ਪੈਦਾ ਕੀਤੇ ਜਾਣ।

 

Harinder Kaur

This news is Content Editor Harinder Kaur