ਨਾਭਾ ਦੇ ਸਰਕਾਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੁੱਕ ਕੇ ਫਰਾਰ

04/10/2022 3:56:48 PM

ਨਾਭਾ (ਰਾਹੁਲ ਖੁਰਾਣਾ) : ਪੰਜਾਬ 'ਚ ਦਿਨੋ-ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰ ਜਿਥੇ ਘਰਾਂ, ਕਾਰਾਂ, ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਉਥੇ ਹੁਣ ਸਕੂਲਾਂ 'ਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਹਿਤ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਸਰਕਾਰੀ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰ ਗਰਿੱਲਾਂ ਤੋੜ ਕੇ ਸਕੂਲ 'ਚੋਂ 1 ਐੱਲ. ਈ. ਡੀ., 5 ਕੰਪਿਊਟਰ, 1 ਪ੍ਰਿੰਟਰ, 1 ਯੂ. ਪੀ. ਐੱਸ., 1 ਡੀ. ਵੀ. ਆਰ. ਤੇ 1 ਮੌਡਮ ਚੋਰੀ ਕਰਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ : ਕੈਨੇਡਾ ਤੇ ਜਰਮਨ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 23 ਲੱਖ

ਪਿੰਡ ਵਾਸੀਆਂ ਨੂੰ ਚੋਰੀ ਦਾ ਪਤਾ ਉਦੋਂ ਪਤਾ ਲੱਗਾ ਜਦੋਂ ਨੌਜਵਾਨ ਸਕੂਲ 'ਚ ਕ੍ਰਿਕਟ ਖੇਡਣ ਆਏ। ਗੁਰਦਿੱਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇਖਿਆ ਕਿ ਸਕੂਲ ਦੀਆਂ ਗਰਿੱਲਾਂ ਤੋੜ ਕੇ ਉਥੋਂ ਸਾਮਾਨ ਕੱਢਿਆ ਹੋਇਆ ਸੀ। ਮੌਕੇ 'ਤੇ ਸਕੂਲ ਦੇ ਹੈੱਡਮਾਸਟਰ ਤੇ ਅਧਿਆਪਕ ਵੀ ਪਹੁੰਚੇ। ਉਨ੍ਹਾਂ ਨਿਖੇਧੀ ਕਰਦਿਆਂ ਕਿਹਾ ਕਿ ਜਿਨ੍ਹਾਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਫਿੰਗਰ ਪ੍ਰਿੰਟ ਲਏ। ਪੁਲਸ ਵੱਲੋਂ ਸੀ. ਸੀ. ਟੀ. ਵੀ. ਖੰਘਾਲੇ ਜਾ ਰਹੇ ਹਨ ਤੇ ਚੋਰਾਂ ਨੂੰ ਜਲਦ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ

ਇਸ ਮੌਕੇ ਸਰਕਾਰੀ ਮਿਡਲ ਸਕੂਲ ਦੇ ਹੈੱਡਮਾਸਟਰ ਜਸਵੰਤ ਸਿੰਘ ਤੇ ਅਧਿਆਪਕ ਪਵਨ ਕੁਮਾਰ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਨੇ ਸਕੂਲ ਵਿਚ ਚੋਰੀ ਕਰਦਿਆਂ ਉਪਰੋਕਤ ਦੱਸਿਆ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਪਹਿਲਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਗਰਿੱਲ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ ਰੋਹਟੀ ਪੁਲ ਚੌਕੀ ਦੇ ਇੰਚਾਰਜ ਗੁਰਪਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਕਿ ਸਰਕਾਰੀ ਮਿਡਲ ਸਕੂਲ ਲੁਬਾਣਾ ਕਰਮੂ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜੋ ਗਰਿੱਲਾਂ ਤੋੜ ਕੇ ਸਕੂਲ ਦਾ ਕੀਮਤੀ ਸਾਮਾਨ ਲੈ ਗਏ। ਅਸੀਂ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਾਂਗੇ।


Gurminder Singh

Content Editor

Related News