ਮਿਲ ਤਾਂ ਗਈਆਂ ਬੱਚਿਆਂ ਨੂੰ ਵਰਦੀਆਂ ਪਰ ਆਈਆਂ ਨਹੀਂ ਕਿਸੇ ਕੰਮ

04/23/2019 4:59:11 PM

ਫਰੀਦਕੋਟ (ਜਗਤਾਰ) - ਕਾਂਗਰਸ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਉਦੋਂ ਤੋਂ ਉਹ ਆਪਣੇ ਕੀਤੇ ਵਾਅਦਿਆਂ ਤੇ ਕੰਮਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹੀ ਹੈ। ਹਾਲ ਹੀ 'ਚ ਪੰਜਾਬ ਸਰਕਾਰ ਦਾ ਇਕ ਹੋਰ ਕਾਰਨਾਮਾਂ ਸਾਰਿਆਂ ਦੇ ਸਾਹਮਣੇ ਆਇਆ ਹੈ, ਜਿਸ ਕਾਰਨ ਸਰਕਾਰ ਦੀ ਚਾਰ ਚੁਫੇਰੇ ਕਿਰਕਰੀ ਹੋਣ ਲੱਗੀ ਹੈ। ਦੱਸ ਦਈਏ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦੀ ਗੱਲ ਕਹੀ ਸੀ, ਜੋ ਪੂਰਾ ਸਿਆਲ ਲੰਘਣ ਤੋਂ ਬਾਅਦ ਉਨ੍ਹਾਂ ਨੇ ਮਾਰਚ ਮਹੀਨੇ ਵੰਡੀਆਂ। ਬੱਚਿਆਂ ਨੂੰ ਵੰਡੀਆਂ ਗਈਆਂ ਵਰਦੀਆਂ ਦਰੁਸਤ ਨਾ ਹੋਣ ਕਾਰਨ ਸਰਕਾਰ ਮੁੜ ਘੇਰੇ 'ਚ ਆ ਗਈ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲੀ ਅਧਿਕਾਪਕਾਂ ਨੇ ਦੱਸਿਆ ਕਿ ਪਹਿਲਾਂ ਸਕੂਲੀ ਅਧਿਆਪਕ ਬੱਚਿਆਂ ਨੂੰ ਕਪੜਾ ਖਰੀਦ ਕੇ ਸਾਇਜ਼ ਮੁਤਾਬਕ ਵਰਦੀਆਂ ਬਨ੍ਹਵਾ ਕੇ ਦਿੰਦੇ ਸਨ। ਅਜਿਹਾ ਕਰਨ ਨਾਲ ਨਾ ਤਾਂ ਕੋਈ ਕੁਆਲਟੀ ਦੀ ਸਮੱਸਿਆ ਆਉਂਦੀ ਸੀ ਅਤੇ ਨਾ ਹੀ ਸਾਇਜ਼ ਦੀ। ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰ ਵਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਵਰਦੀਆਂ ਮਹਿੰਗੇ ਮੁੱਲ ਦੇ ਨਾਲ-ਨਾਲ ਮਾੜੀ ਕੁਆਲਟੀ ਦੀਆਂ ਹਨ, ਜਿਨ੍ਹਾਂ ਦੇ ਸਾਇਜ਼ ਬਿਲਕੁਲ ਵੀ ਸਹੀ ਨਹੀਂ ਹਨ। ਸਕੂਲ 'ਚ ਪੁੱਜੇ ਬੱਚਿਆਂ ਦੇ ਮਾਪਿਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਾਇਜ਼ ਅਤੇ ਵਧੀਆਂ ਕੁਆਲਟੀ ਦੀਆਂ ਵਰਦੀਆਂ ਮੁਹੱਈਆਂ ਕਰਵਾਉਣ।

rajwinder kaur

This news is Content Editor rajwinder kaur