ਕਣਕ ਦੀ ਸਰਕਾਰੀ ਖਰੀਦ 31 ਮਈ ਤੋਂ ਹੋਵੇਗੀ ਬੰਦ

05/27/2020 12:35:26 AM

ਬਠਿੰਡਾ, (ਜ.ਬ.)- ਕਣਕ ਦੀ ਸਰਕਾਰੀ ਖਰੀਦ ਸਰਕਾਰ ਵਲੋਂ 31 ਮਈ ਨੂੰ ਬੰਦ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਕਿਸਾਨਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਬਚੀ ਹੋਈ ਫਸਲ 31 ਮਈ ਤੱਕ ਮੰਡੀਆਂ ’ਚ ਵੇਚਣ ਲਈ ਲਿਆ ਸਕਦੇ ਹਨ। ਇਸਤੋਂ ਬਾਅਦ ਖਰੀਦੀ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਕੋਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦੀ ਫਸਲ ਦੀ ਖਰੀਦ ਕਰਨ ਲਈ ਪ੍ਰਸ਼ਾਸਨ ਦੁਆਰਾ ਵਿਆਪਕ ਪ੍ਰਬੰਧ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਹਾੜੀ ਦੀ ਫਸਲ ਦੇ ਖਰੀਦ ਦਾ ਸੀਜਨ 31 ਮਈ ਤੋਂ ਸਮਾਪਤ ਹੋ ਰਿਹਾ ਹੈ। ਇਸ ਕਾਰਨ ਜੇਕਰ ਕਿਸੇ ਕਿਸਾਨ ਦੇ ਕੋਲ ਕੁਝ ਫਸਲ ਬਚੀ ਹੋਈ ਹੈ ਤਾਂ ਉਹ 31 ਮਈ ਤੋਂ ਪਹਿਲਾਂ ਫਸਲ ਨੂੰ ਮੰਡੀ ’ਚ ਲਿਆ ਸਕਦਾ ਹੈ। ਇਸਤੋਂ ਬਾਅਦ ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਖਰੀਦ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ।

9.95 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ

ਜ਼ਿਲਾ ਫੂਡ ਸਪਲਾਈ ਕੰਟਰੋਲ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 9,95,190 ਮੀਟ੍ਰਿਕ ਟਨ ਕਣਕ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ। ਇਸ ’ਚੋਂ ਪਨਗਰੇਨ ਨੇ 291551 ਮੀਟ੍ਰਿਕ ਟਨ, ਮਾਰਕਫੈੱਡ ਨੇ 2,59,338, ਪਨਸਬ ਨੇ 2,23,431, ਪੰਜਾਬ ਸੂਬਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 1,49,192, ਐੱਫ. ਸੀ. ਆਈ. ਨੇ 69,203, ਅਤੇ ਨਿੱਜੀ ਵਪਾਰੀਆਂ ਨੇ 2475 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 1861 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।


Bharat Thapa

Content Editor

Related News