ਲੋਕਾਂ ਨੂੰ ਸੇਵਾ ਦੇਣ ਵਾਲੇ ਸਰਕਾਰੀ ਦਫ਼ਤਰਾਂ ''ਤੇ ਬਰਸਾਤ ਦੀ ਭਾਰੀ ਮਾਰ, ਵਧੀਆਂ ਮੁਸ਼ਕਲਾਂ

07/22/2020 6:00:02 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਮੂਸਲਾਧਾਰ ਬਰਸਾਤ ਨੇ ਇੱਕ ਦਿਨ ’ਚ ਜਿੱਥੇ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ, ਉਥੇ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਸਰਕਾਰੀ ਦਫ਼ਤਰ ਵੀ ਇਸ ਦੀ ਮਾਰ ਹੇਠਾਂ ਆਏ ਹਨ। ਬਰਸਾਤ ਕਾਰਨ ਸਥਾਨਕ ਸਿਵਲ ਸਰਜਨ ਦਫ਼ਤਰ 'ਚ ਅੱਜ ਦੂਜੇ ਦਿਨ ਵੀ ਪਾਣੀ ਮੌਜੂਦ ਰਿਹਾ, ਜਿੱਥੇ ਇੱਕ ਪਾਸੇ ਦਫ਼ਤਰੀ ਕੰਮਕਾਜ਼ ਪ੍ਰਭਾਵਿਤ ਰਿਹਾ, ਉਥੇ ਦਫਤਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ।ਬਰਸਾਤ ਤੋਂ ਬਾਅਦ ਅੱਜ ਕਰੀਬ 30 ਘੰਟੇ ਬੀਤ ਜਾਣ ਦੇ ਬਾਵਜੂਦ ਸਿਵਲ ਸਰਜਨ ਦਫ਼ਤਰ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਸੋਮਵਾਰ ਤੇ ਮੰਗਲਵਾਰ ਹੋਈ ਮੂਸਲਾਧਾਰ ਬਾਰਿਸ਼ ਕਾਰਨ ਜਿੱਥੇ ਸ਼ਹਿਰੀ ਤੇ ਪੇਂਡੂ ਇਲਾਕਿਆਂ 'ਚ ਪਾਣੀ ਭਰ ਗਿਆ, ਉਥੇ ਕਈ ਸਰਕਾਰੀ ਦਫਤਰਾਂ ਦੇ ਨਾਲ-ਨਾਲ ਸਥਾਨਕ ਸਿਵਲ ਸਰਜਨ ਦਫ਼ਤਰ 'ਚ ਵੀ ਜਲਥਲ ਬਣ ਗਿਆ ਹੈ, ਜੋ ਅੱਜ ਦੂਜੇ ਦਿਨ ਵੀ ਜਿਉਂ ਦਾ ਤਿਉਂ ਰਿਹਾ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
ਪਿਛਲੇ ਦਿਨੀਂ ਹੋਈ ਬਰਸਾਤ ਨਾਲ ਕੋਟਲਾ ਬਜ਼ਾਰ, ਸਦਰ ਬਜਾਰ, ਮੇਨ ਬਾਜ਼ਾਰ, ਰਾਮ ਬਾਗ ਵਾਲੀ ਗਲੀ, ਜੋਧੂ ਕਲੋਨੀ ਆਦਿ ਥਾਵਾਂ 'ਤੇ ਖੜ੍ਹਾ ਪਾਣੀ ਨਿਕਲਦਾ ਨਾ ਵਿਖਾਈ ਦੇਣ 'ਤੇ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ। ਇਸ ਦੇ ਨਾਲ ਹੀ ਸਿਵਲ ਸਰਜਨ ਦਫਤਰ ਵਿੱਚ ਖੜ੍ਹੇ ਪਾਣੀ ਨੇ ਵੀ ਪ੍ਰਸ਼ਾਸਨ ਦੀ ਨਲਾਇਕੀ ਦਾ ਸਬੂਤ ਦੇ ਦਿੱਤਾ। ਉਕਤ ਮੁਹੱਲਿਆਂ ਵਿੱਚ ਅੱਜ 30 ਘੰਟੇ ਬੀਤ ਜਾਣ ਦੇ ਬਾਵਜੂਦ ਲੋਕ ਤੰਗ ਪ੍ਰਸ਼ਾਨ ਹੋ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਵੇ।

ਕੋਲੋਰੈਕਟਲ ਕੈਂਸਰ ਬਾਰੇ ਜਾਣਨਾ ਹੈ ਬਹੱਦ ਜ਼ਰੂਰੀ, ਜਾਣੋ ਕਿਉਂ

ਕੀ ਕਹਿਣੈ ਸਿਵਲ ਸਰਜਨ ਦਾ
ਇਸ ਸਬੰਧੀ ਜਦੋਂ ਸਿਵਲ ਸਰਜਨ ਡਾ.ਹਰੀ ਨਰਾਇਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਰਸਾਤ ਜ਼ਿਆਦਾ ਸੀ ਤੇ ਬਿਲਡਿੰਗਾਂ ਨੀਵੀਂਆਂ ਹੋਣ ਕਰਕੇ ਇਹ ਸਮੱਸਿਆ ਆਈ ਹੈ। ਬਰਸਾਤ ਦੇ ਜਮ੍ਹਾ ਹੋਏ ਪਾਣੀ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨੂੰ ਸੂਚਨਾ ਦਿੱਤੀ ਗਈ ਹੈ, ਜਿੰਨ੍ਹਾਂ ਜਲਦੀ ਪਾਣੀ ਦੀ ਨਿਕਾਸੀ ਕੀਤੇ ਜਾਣ ਦਾ ਵਿਸ਼ਵਾਸ਼ ਦਿੱਤਾ ਹੈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ


rajwinder kaur

Content Editor

Related News